ਚੰਡੀਗੜ੍ਹ, 8 ਅਗਸਤ- ਭੀਮ ਟਾਂਕ ਹੱਤਿਆ ਮਾਮਲੇ ਵਿਚ ਅੱਜ ਫਾਜ਼ਿਲਕਾ ਅਦਾਲਤ ਵਲੋਂ ਕੁੱਲ 26 ਵਿਚੋਂ 25 ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਇੱਕ ਵਿਅਕਤੀ ਨੂੰ ਬਰੀ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਅਦਾਲਤ ਵਲੋਂ 24 ਦੋਸ਼ੀਆਂ ਨੂੰ ਉਮਰਕੈਦ ਦੀ ਸਜਾ ਸੁਣਾਈ ਗਈ ਹੈ, ਜਦਕਿ ਇਕ ਦੋਸ਼ੀ ਨੂੰ 4 ਸਾਲ ਦੀ ਸਜਾ ਸੁਣਾਈ ਗਈ ਹੈ।
ਵਰਨਣਯੋਗ ਹੈ ਕਿ ਇਹ ਮਾਮਲਾ ਸਾਲ 2105 ਦਾ ਹੈ, ਜਦੋਂ 11 ਦਸੰਬਰ ਨੂੰ ਪਿੰਡ ਰਾਮਸਰਾ ਵਿਚ ਦਲਿਤ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।