
ਮਾਨਸਾ, 26 ਜੂਨ (ਵਿਸ਼ਵ ਵਾਰਤਾ)- ਭੀਖੀ-ਚੀਮਾ-ਸੁਨਾਮ ਮੁਖ ਮਾਰਗ ’ਤੇ ਵਾਪਰੇ ਸੜਕ ਹਾਦਸੇ ’ਚ ਭੀਖੀ ਵਾਸੀ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ।
ਪ®ਾਪਤ ਜਾਣਕਾਰੀ ਅਨੁਸਾਰ ਭੀਖੀ ਵਾਸੀ ਰਾਮ ਸਿੰਘ ਰਾਮਾ (30) ਅਤੇ ਗੁਰਜੰਟ ਸਿੰਘ ਗੋਨੀ (35) ਮੰਗਲਵਾਰ ਦੀ ਸਵੇਰੇ ਆਪਣੀ ਰੇਹੜੀ ’ਤੇ ਕੰਮ—ਕਾਰ ਲਈ ਸੁਨਾਮ ਵਲ ਜਾ ਰਹੇ ਸੀ ਕਿ ਪਿਛੋਂ ਆ ਰਹੀ ਇ¤ਕ ਤੇਜ ਰਫਤਾਰ ਕਾਰ ਨੇ ਉਨ੍ਹਾਂ ਨੂੰ ਟਕਰ ਮਾਰ ਦਿਤੀ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ, ਜਿੰਨਾਂ ਨੂੰ ਲੋਕ ਸੇਵਾ ਸਹਾਰਾ ਕਲਬ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸੁਨਾਮ ਲਿਜਾਇਆ ਗਿਆ, ਜਿਥੇ ਉਕਤ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਹੈ।
ਥਾਣਾ ਚੀਮਾ ਦੇ ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦਸਿਆ ਕਿ ਮਿ®ਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜਣ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ।






















