ਭਿਆਨਕ ਸੜਕ ਹਾਦਸਾ,18 ਦੀ ਦਰਦਨਾਕ ਮੌਤ
ਚੰਡੀਗੜ੍ਹ, 28ਜੁਲਾਈ (ਵਿਸ਼ਵ ਵਾਰਤਾ)- ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਵਿੱਚ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਦਰਅਸਲ, ਲਖਨਊ-ਅਯੁੱਧਿਆ ਹਾਈਵੇ ਤੇ ਇੱਕ ਖਰਾਬ ਖੜੀ ਡਬਲ ਡੈਕਰ ਬੱਸ ਸੜਕ ਦੇ ਕਿਨਾਰੇ ਲਖਨਊ ਤੋਂ ਆ ਰਹੇ ਇੱਕ ਟ੍ਰੇਲਰ ਨਾਲ ਟਕਰਾ ਗਈ, ਜਿਸ ਕਾਰਨ ਬੱਸ ਦਾ ਸਵਾਰ ਅਤੇ ਉਸ ਦੇ ਹੇਠਾਂ ਸੁੱਤੇ ਪਏ ਲੋਕਾਂ ਨੂੰ ਸੱਟ ਲੱਗ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ। ਜਦ ਕਿ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸੀਐਚਸੀ ਵਿਖੇ ਮੁੱਢਲੀ ਸਹਾਇਤਾ ਦੇ ਬਾਅਦ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਮਰੀਜ਼ਾਂ ਨੂੰ ਟਰਾਮਾ ਸੈਂਟਰ ਲਖਨਊ ਰੈਫਰ ਕਰ ਦਿੱਤਾ ਗਿਆ। ਇਹ ਹਾਦਸਾ ਬਾਰਾਬੰਕੀ ਦੇ ਰਾਮਸਨੇਹੀ ਘਾਟ ਥਾਣਾ ਖੇਤਰ ਵਿੱਚ ਵਾਪਰਿਆ ।ਡਬਲ-ਡੇਕਰ ਬੱਸ ਹਰਿਆਣਾ ਤੋਂ ਬਿਹਾਰ ਜਾ ਰਹੀ ਸੀ। 150 ਯਾਤਰੀ ਸਵਾਰ ਸਨ। ਦਰਅਸਲ, ਇੱਕ ਬੱਸ ਰਸਤੇ ਵਿੱਚ ਟੁੱਟੀ ਹੋਈ ਮਿਲੀ ਸੀ,ਜਿਸ ਦੇ ਯਾਤਰੀ ਵੀ ਇਸੇ ਵਿੱਚ ਆ ਗਏ ਸਨ। ਬਾਰਾਬੰਕੀ ਦੇ ਰਾਮਸਨੇਹੀ ਘਾਟ ਥਾਣਾ ਖੇਤਰ ਵਿੱਚ ਬੱਸ ਦਾ ਐਕਸਲ ਟੁੱਟ ਗਿਆ, ਇਸ ਲਈ ਡਰਾਈਵਰ ਨੇ ਬੱਸ ਨੂੰ ਲਖਨਊ ਅਯੁੱਧਿਆ ਰਾਜ ਮਾਰਗ ‘ਤੇ ਕਲਿਆਣੀ ਨਦੀ ਦੇ ਪੁਲ‘ ਤੇ ਖੜ੍ਹੀ ਕਰ ਦਿੱਤਾ, ਜਿਸ ਤੋਂ ਬਾਅਦ ਯਾਤਰੀ ਬੱਸ ਤੋਂ ਉਤਰ ਕੇ ਉਸਦੇ ਹੇਠਾਂ, ਬੱਸ ਆਲੇ-ਦੁਆਲੇ ਲੇਟ ਗਏ।ਇਸ ਦੌਰਾਨ ਰਾਤ 11:30 ਵਜੇ ਲਖਨਊ ਤੋਂ ਆ ਰਹੇ ਇੱਕ ਤੇਜ਼ ਰਫਤਾਰ ਟ੍ਰੇਲਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ।ਜਿਸ ਕਾਰਨ 11 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਬਾਕੀ 7 ਲੋਕਾਂ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।