ਭਾਰੀ ਗਿਣਤੀ ਵਿੱਚ ਅਸਲੇ ਸਮੇਤ ਪੰਜਾਬ ਦਾ ਰਹਿਣ ਵਾਲਾ ਸ਼ੱਕੀ ਦਿੱਲੀ ਵਿੱਚ ਗ੍ਰਿਫਤਾਰ
ਚੰਡੀਗੜ੍ਹ12 ਨਵੰਬਰ(ਵਿਸ਼ਵ ਵਾਰਤਾ) – ਇਸ ਸਮੇਂ ਦੀ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਮੇਪੁਰ ਬਾਦਲੀ ਇਲਾਕੇ ਵਿੱਚ ਭਾਰੀ ਗਿਣਤੀ ਵਿੱਚ ਅਸਲੇ ਸਮੇਤ ਇੱਕ ਸ਼ੱਕੀ ਨੂੰ ਕਾਬੂ ਕੀਤਾ ਗਿਆ ਹੈ। ਫੜ੍ਹਿਆ ਗਿਆ ਸ਼ੱਕੀ ਪੰਜਾਬ ਦੇ ਮੋੋਗਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਿਸ ਦੇ ਪਛਾਣ ਜਸਵਿੰਦਰ ਸਿੰਘ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸਦੇ 2 ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ । ਜਿਹਨਾਂ ਦੀ ਭਾਲ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਉਕਤ ਸ਼ੱਕੀ ਦੇ ਕੋਲੋਂ 19 ਪਿਸਤੌਲਾਂ ਅਤੇ 18 ਮੈਗਜ਼ੀਨਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਕਾਰਤੂਸ ਮਿਲੇ ਹਨ।























