ਭਾਰਤ ਵਿੱਚ ਯੁਗ ਪਲਟਾਊ ਦੌਰ ਸ਼ੁਰੂ
ਜਨਤਾ ਆਮ ਆਦਮੀਆਂ ਨੂੰ ਲਿਆਉਣ ਲੱਗੀ ਅੱਗੇ
ਚਾਹ ਵਾਲਿਆਂ ਦੇ ਮੁੰਡੇ ਨੂੰ ਫਿਰ ਬਣਾ ਤਾ ਪ੍ਰਧਾਨ ਮੰਤਰੀ
ਫਿਰ ਮਾਸਟਰ ਦੇ ਮੁੰਡੇ ਨੂੰ ਬਣਾਤਾ ਮੁੱਖ ਮੰਤਰੀ
ਹੁਣ ਸਿਕਿਉਰਿਟੀ ਗਾਰਡ ਦੇ ਮੁੰਡੇ ਮੋਹਨ ਚਰਨ ਮਾਝੀ ਨੂੰ ਫੜਾ ਦਿੱਤੀ ਉੜੀਸਾ ਦੀ ਕਮਾਨ

ਨਵੀਂ ਦਿੱਲੀ ,12 ਜੂਨ (ਵਿਸ਼ਵ ਵਾਰਤਾ ) ਭਾਰਤ ਵਰਗਾ ਦੇਸ਼ ਜਿੱਥੇ ਸਿਆਸਤ ਦੇ ਵਿੱਚ ਉੱਚਾ ਮੁਕਾਮ ਹਾਸਿਲ ਕਰਨਾ ਸਿਰਫ ਅਮੀਰਾਂ ਦੇ ਲਈ ਹੀ ਰਾਖਵਾਂ ਸਮਝਿਆ ਜਾਂਦਾ ਸੀ। ਉਥੇ ਨਰੇਂਦਰ ਮੋਦੀ ਨੇ ਲਗਾਤਾਰ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਕੇ ਇਸ ਮਿੱਥ ਨੂੰ ਤੋੜ ਦਿੱਤਾ ਹੈ,ਤੇ ਹੁਣ ਇਹ ਕਿਹਾ ਜਾ ਸਕਦਾ ਹੈ , ਕਿ ਗਰੀਬ ਪਿਛੋਕੜ ਵਾਲੇ ਇਮਾਨਦਾਰ ਆਗੂ ਵੀ ਸਿਆਸਤ ਦੇ ਵਿੱਚ ਵੱਡਾ ਮੁਕਾਮ ਹਾਸਿਲ ਕਰ ਸਕਦੇ ਹਨ।

ਇਸੇ ਹੀ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਚਾਹ ਵੇਚਣ ਦੇ ਕੰਮ ਤੋਂ ਲੈ ਕੇ ਦੇਸ਼ ਦੇ ਸਰਬ ਉੱਚ ਅਹੁਦੇ ਤੱਕ ਇਮਾਨਦਾਰੀ ਨਾਲ ਆਪਣਾ ਸਿਆਸੀ ਸਫ਼ਰ ਤੈਅ ਕੀਤਾ ਹੈ।

ਉਸੇ ਤਰ੍ਹਾਂ ਬੀਜੇਪੀ ਦੇ ਉੜੀਸਾ ਦੇ ਨਵੇਂ ਮੁੱਖ ਮੰਤਰੀ ਮੋਹਨ ਚਰਨ ਮਾਂਝੀ ਨੇ ਵੀ ਵੱਡਾ ਮੁਕਾਮ ਹਾਸਿਲ ਕੀਤਾ ਹੈ। ਮੋਹਨ ਚਰਨ ਮਾਝੀ ਬੇਹੱਦ ਸਧਾਰਨ ਅਤੇ ਗਰੀਬ ਪਿਛੋਕੜ ਵਾਲੇ ਸਿਆਸੀ ਆਗੂ ਹਨ ਉਨਾਂ ਦੇ ਪਿਤਾ ਸਿਕਿਉਰਿਟੀ ਗਾਰਡ ਵਜੋਂ ਨੌਕਰੀ ਕਰਦੇ ਸਨ। ਦੇਸ਼ ਦੀ ਸਿਆਸਤ ਵਿੱਚ ਹੋਰ ਵੀ ਅਜਿਹੇ ਕਈ ਆਗੂ ਨੇ ਜਿਨਾਂ ਨੇ ਸਧਾਰਨ ਪਿਛੋਕੜ ਦੇ ਹੁੰਦਿਆਂ ਵੱਡਾ ਸਿਆਸੀ ਮੁਕਾਮ ਹਾਸਿਲ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਨਾਮ ਅਜਿਹੇ ਆਗੂਆਂ ਚ ਸ਼ਾਮਿਲ ਹੈ ਜਿਨਾਂ ਨੇ ਸਧਾਰਨ ਪਿਛੋਕੜ ਹੋਣ ਦੇ ਬਾਵਜੂਦ ਇਮਾਨਦਾਰ ਸਿਆਸਤ ਦੇ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ ਭਗਵੰਤ ਮਾਨ ਦੇ ਪਿਤਾ ਅਧਿਆਪਕ ਸਨ।

ਪਰ ਉਨਾਂ ਨੇ ਆਪਣੇ ਸਿਰੜ ਸਦਕਾ ਉੱਚਾ ਸਿਆਸੀ ਮੁਕਾਮ ਹਾਸਿਲ ਕੀਤਾ ਹੈ।

ਇਸੇ ਤਰ੍ਹਾਂ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦਰੌਪਦੀ ਮੁਰਮੂ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ ਸ਼੍ਰੀਮਤੀ ਦਰੋਪਤੀ ਮੁਰਮੂ ਭਾਰਤ ਦੇ ਆਦੀਵਾਸੀ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੇ ਵੀ ਔਂਕੜਾ ਭਰਿਆ ਸ਼ੁਰੂਆਤੀ ਜੀਵਨ ਹੋਣ ਦੇ ਬਾਵਜੂਦ ਦੇਸ਼ ਦਾ ਸਭ ਤੋਂ ਵੱਡਾ ਅਹੁਦਾ ਪ੍ਰਾਪਤ ਕੀਤਾ ਹੈ ਕਿਹਾ ਜਾ ਸਕਦਾ ਹੈ, ਕਿ ਦੇਸ਼ ਦੀ ਸਿਆਸਤ ਦੇ ਵਿੱਚ ਸਿਰਫ ਅਮੀਰਾਂ ਦਾ ਦਬਦਬਾ ਹੁਣ ਨਹੀਂ ਰਿਹਾ ਹੈ। ਗਰੀਬਾਂ ਅਤੇ ਨਿਮਨ ਵਰਗ ਦੇ ਲੋਕਾਂ ਨੂੰ ਵੀ ਬਰਾਬਰ ਦੇ ਮੌਕੇ ਸਿਆਸਤ ਦੇ ਵਿੱਚ ਮਿਲ ਰਹੇ ਹਨ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਭਾਰਤ ਦੇ ਰਾਸ਼ਟਰਪਤੀ ਮਹਾ ਸ਼੍ਰੀਮਤੀ ਦਰੌਪਦੀ ਮੁਰਮੂ ਇਸ ਦੀਆਂ ਪ੍ਰਤੱਖ ਉਦਾਰਨਾਂ ਹਨ।























