ਭਾਰਤ ਵਿਸ਼ਵ ਟੈਸਟ ਚੈਂਪੀਅਨ ਬਣਨ ਤੋਂ 280 ਦੌੜਾਂ ਦੂਰ
ਚੰਡੀਗੜ੍ਹ,11ਜੂਨ(ਵਿਸ਼ਵ ਵਾਰਤਾ)-ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨ ਬਣਨ ਲਈ 280 ਦੌੜਾਂ ਦੀ ਲੋੜ ਹੈ। ਕੋਹਲੀ ਅਤੇ ਰਹਾਣੇ ਅਜੇ ਵੀ ਅਜੇਤੂ ਹਨ। ਦੋਵਾਂ ਵਿਚਾਲੇ 71 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਕੋਹਲੀ ਨੇ 60 ਗੇਂਦਾਂ ‘ਚ 44 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਰਹਾਣੇ ਵੀ 20 ਦੌੜਾਂ ਬਣਾ ਕੇ ਨਾਬਾਦ ਹੈ। ਜੇਕਰ ਟੀਮ ਇੰਡੀਆ ਅੱਜ ਪੂਰਾ ਦਿਨ ਖੇਡੇ ਤਾਂ 444 ਦੌੜਾਂ ਦਾ ਟੀਚਾ ਮੁਸ਼ਕਲ ਨਹੀਂ ਹੈ। ਭਾਰਤ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ 3 ਵਿਕਟਾਂ ਦੇ ਨੁਕਸਾਨ ‘ਤੇ 164 ਦੌੜਾਂ ਬਣਾ ਲਈਆਂ ਹਨ।
ਆਸਟਰੇਲੀਆ ਨੂੰ ਟਰਾਫੀ ਜਿੱਤਣ ਲਈ ਸਿਰਫ਼ 7 ਵਿਕਟਾਂ ਦੀ ਲੋੜ ਹੈ। ਪੰਜਵੇਂ ਦਿਨ ਦੀ ਖੇਡ ਦੁਪਹਿਰ 3:00 ਵਜੇ ਸ਼ੁਰੂ ਹੋਵੇਗੀ।