ਭਾਰਤ-ਬੰਗਲਾਦੇਸ਼ ਪਹਿਲਾ ਟੈਸਟ: ਪਹਿਲੇ ਸੈਸ਼ਨ ਵਿੱਚ ਬੰਗਲਾਦੇਸ਼ ਦਾ ਦਬਦਬਾ
ਚੰਡੀਗੜ੍ਹ 14 ਦਸੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਚਟਗਾਂਵ ‘ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜੀ ਕਰਦੇ ਹੋਏ ਭਾਰਤ ਨੇ ਪਹਿਲੇ ਦਿਨ ਦੂਜੇ ਸੈਸ਼ਨ ਦੀ ਖੇਡ ਵਿੱਚ ਤਿੰਨ ਵਿਕਟਾਂ ’ਤੇ 90 ਦੌੜਾਂ ਬਣਾਈਆਂ। ਅਨੁਭਵੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਰਿਸ਼ਭ ਪੰਤ ਕ੍ਰੀਜ਼ ‘ਤੇ ਹਨ। ਪਹਿਲੇ ਸੈਸ਼ਨ ਵਿੱਚ ਮੇਜ਼ਬਾਨ ਟੀਮ ਦਾ ਦਬਦਬਾ ਰਿਹਾ। ਲੰਚ ਤੱਕ ਭਾਰਤ ਨੇ 26 ਓਵਰਾਂ ਵਿੱਚ 85 ਦੌੜਾਂ ਬਣਾ ਕੇ ਤਿੰਨ ਵਿਕਟਾਂ ਗੁਆ ਲਈਆਂ ਸਨ। ਟੀਮ ਦੇ ਟਾਪ-3 ਬੱਲੇਬਾਜ਼ ਆਊਟ ਹੋ ਕੇ ਪੈਵੇਲੀਅਨ ਪਰਤ ਗਏ।ਪਾਰੀ ਦੀ ਸ਼ੁਰੂਆਤ ਕਰਨ ਆਏ ਕਪਤਾਨ ਕੇਐਲ ਰਾਹੁਲ 22 ਦੌੜਾਂ, ਸ਼ੁਭਮਨ ਗਿੱਲ 20 ਅਤੇ ਵਿਰਾਟ ਕੋਹਲੀ 1 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਸੈਸ਼ਨ ‘ਚ ਬੰਗਲਾਦੇਸ਼ ਲਈ ਤਾਇਜੁਲ ਇਸਲਾਮ ਨੇ 2 ਵਿਕਟਾਂ ਲਈਆਂ। ਜਦਕਿ ਖਾਲਿਦ ਅਹਿਮਦ ਨੂੰ ਇਕ ਵਿਕਟ ਮਿਲੀ।























