ਭਾਰਤ ਬਨਾਮ ਵੈਸਟਇੰਡੀਜ਼ :ਦੂਜਾ ਵਨਡੇ ਅੱਜ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ11
ਚੰਡੀਗੜ੍ਹ,29ਜੁਲਾਈ(ਵਿਸ਼ਵ ਵਾਰਤਾ)ਭਾਰਤ-ਵੈਸਟਇੰਡੀਜ਼ ਵਨਡੇ ਸੀਰੀਜ਼ ਦਾ ਦੂਜਾ ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ ‘ਤੇ ਸ਼ਾਮ 7:00 ਵਜੇ ਤੋਂ ਖੇਡਿਆ ਜਾਵੇਗਾ। ਭਾਰਤ ਨੇ ਪਹਿਲਾ ਵਨਡੇ 5 ਵਿਕਟਾਂ ਨਾਲ ਜਿੱਤਿਆ ਸੀ, ਜਿਸ ਕਾਰਨ ਟੀਮ ਫਿਲਹਾਲ ਸੀਰੀਜ਼ ‘ਚ 1-0 ਨਾਲ ਅੱਗੇ ਹੈ। ਜੇਕਰ ਟੀਮ ਇੰਡੀਆ ਅੱਜ ਦਾ ਮੈਚ ਜਿੱਤਦੀ ਹੈ ਤਾਂ 3ਮੈਚਾਂ ਦੀ ਵਨਡੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਵੇਗੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਹਾਰਦਿਕ ਪੰਡਯਾ, ਈਸ਼ਾਨ ਕਿਸ਼ਨ/ਸੰਜੂ ਸੈਮਸਨ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਉਮਰਾਨ ਮਲਿਕ/ਅਕਸ਼ਰ ਪਟੇਲ ਅਤੇ ਮੁਕੇਸ਼ ਕੁਮਾਰ।
ਵੈਸਟਇੰਡੀਜ਼: ਬ੍ਰੈਂਡਨ ਕਿੰਗ, ਕਾਇਲ ਮੇਅਰਜ਼, ਐਲਿਕ ਅਥਾਨਾਜ, ਸ਼ਾਈ ਹੋਪ (ਕਪਤਾਨ ਤੇ ਵਿਕਟਕੀਪਰ), ਰੋਵਮੈਨ ਪਾਵੇਲ/ਕੇਸੀ ਕਾਰਟੀ, ਸ਼ਿਮਰੋਨ ਹੇਟਮਾਇਰ, ਰੋਮਰਿਓ ਸ਼ੈਫਰਡ, ਡੋਮਿਨਿਕ ਡਰੇਕਸ, ਯਾਨਿਕ ਕਰੀਆ, ਗੁਡਾਕੇਸ਼ ਮੋਟੀ, ਜੈਡਨ ਸੀਲਜ਼।