ਭਾਰਤ ਬਨਾਮ ਵੈਸਟਇੰਡੀਜ਼: ਤੀਜਾ ਵਨਡੇ ਅੱਜ
ਸੀਰੀਜ਼ 1-1 ਨਾਲ ਬਰਾਬਰੀ ਤੇ- ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ,1ਅਗਸਤ(ਵਿਸ਼ਵ ਵਾਰਤਾ)-ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਅੱਜ ਖੇਡਿਆ ਜਾਵੇਗਾ। ਇਹ ਮੈਚ ਵੈਸਟਇੰਡੀਜ਼ ਦੇ ਤ੍ਰਿਨੀਦਾਦ ਅਤੇ ਟੋਬੈਗੋ (ਪੋਰਟ ਆਫ ਸਪੇਨ) ਦੇ ਬ੍ਰਾਇਨ ਲਾਰਾ ਅਕੈਡਮੀ ਸਟੇਡੀਅਮ ਵਿੱਚ ਸ਼ਾਮ 7 ਵਜੇ ਤੋਂ ਖੇਡਿਆ ਜਾਵੇਗਾ। ਸੀਰੀਜ਼ 1-1 ਨਾਲ ਬਰਾਬਰ ਹੈ। ਭਾਰਤ ਨੇ ਪਹਿਲਾ ਮੈਚ ਜਿੱਤਿਆ ਸੀ ਜਦਕਿ ਵੈਸਟਇੰਡੀਜ਼ ਨੇ ਦੂਜਾ ਮੈਚ ਜਿੱਤਿਆ ਸੀ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਵੈਸਟ ਇੰਡੀਜ਼: ਬ੍ਰੈਂਡਨ ਕਿੰਗ, ਕਾਇਲ ਮੇਅਰਸ, ਐਲਿਕ ਅਥਾਨਾਜ, ਸ਼ਾਈ ਹੋਪ (ਕਪਤਾਨ ਤੇ ਵਿਕਟਕੀਪਰ), ਸ਼ਿਮਰੋਨ ਹੇਟਮਾਇਰ, ਕੇਸੀ ਕਾਰਟੀ, ਰੋਮੀਓ ਸ਼ੈਫਰਡ, ਯਾਨਿਕ ਕਰੀਆ, ਗੁਡਾਕੇਸ਼ ਮੋਟੀ, ਜੇਡੇਨ ਸੀਲਜ਼, ਅਲਜ਼ਾਰੀ ਜੋਸੇਫ।
ਭਾਰਤ: ਹਾਰਦਿਕ ਪੰਡਯਾ, ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ (ਵਿਕਟਕੀਪਰ), ਸੰਜੂ ਸੈਮਸਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਉਮਰਾਨ ਮਲਿਕ ਅਤੇ ਮੁਕੇਸ਼ ਕੁਮਾਰ।