ਭਾਰਤ ਬਨਾਮ ਨਿਊਜ਼ੀਲੈਂਡ ਤੀਜਾ ਟੀ-20 ਜਾਰੀ
ਭਾਰਤੀ ਟੀਮ ਨੇ ਖੜ੍ਹਾ ਕੀਤਾ ਵਿਸ਼ਾਲ ਸਕੋਰ
ਨਿਊਜ਼ੀਲੈਂਡ ਦੀ ਅੱਧੀ ਟੀਮ ਪਰਤੀ ਪੈਵੇਲੀਅਨ
ਚੰਡੀਗੜ੍ਹ, 1ਫਰਵਰੀ(ਵਿਸ਼ਵ ਵਾਰਤਾ) ਭਾਰਤੀ ਕ੍ਰਿਕਟ ਟੀਮ ਅਤੇ ਨਿਊਜ਼ੀਲੈਂਡ ਵਿਚਾਲੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਜਿਸ ਵਿੱਚ ਭਾਰਤੀ ਟੀਮ ਦੇ ਉਭਰਦੇ ਸਿਤਾਰੇ ਸ਼ੁਭਮਨ ਗਿੱਲ ਨੇ ਨਵਾਂ ਰਿਕਾਰਡ ਦਰਜ ਕਰਦਿਆਂ 126ਦੌੜਾਂ ਬਣਾਈਆਂ ਹਨ। ਅੱਜ ਦੇ ਮੈਚ ਵਿੱਚ ਭਾਰਤੀ ਕਪਤਾਨ ਹਾਰਦਿਕ ਪੰਡਯਾ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਸੀ, ਤੇ 4 ਵਿਕਟਾਂ ਦੇ ਨੁਕਸਾਨ ਤੇ ਨਿਊਜ਼ੀਲੈਂਡ ਦੇ ਖਿਲਾਫ਼ 234 ਰਨਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।
ਦੱਸ ਦਈਏ ਕਿ ਮੈਚ ਜਾਰੀ ਹੈ,235 ਦੌੜਾਂ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ ਹੈ। ਨਿਊਜ਼ੀਲੈਂਡ ਦੀ ਟੀਮ ਨੇ 7 ਓਵਰਾਂ ਤੱਕ 5 ਵਿਕਟਾਂ ਗਵਾ ਕੇ 38 ਦੌੜਾਂ ਬਣਾ ਲਈਆਂ ਹਨ। ਡੇਰਿਲ ਮਿਸ਼ੇਲ ਅਤੇ ਮਿਸ਼ੇਲ ਸੈਂਟਨਰ ਕ੍ਰੀਜ਼ ‘ਤੇ ਹਨ।