ਭਾਰਤ ਬਨਾਮ ਇੰਗਲੈਂਡ- ਟੈਸਟ ਤੀਜਾ
ਦੂਜੇ ਦਿਨ ਦਾ ਖੇਡ ਜਲਦ ਹੋਵੇਗਾ ਸ਼ੁਰੂ
ਜਾਣੋ ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ,16ਫਰਵਰੀ(ਵਿਸ਼ਵ ਵਾਰਤਾ)- ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਮੈਚ ਰਾਜਕੋਟ ‘ਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਦਾ ਖੇਡ ਅੱਜ ਸਵੇਰੇ 9:30 ਵਜੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਸ਼ੁਰੂ ਹੋਵੇਗਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਪਹਿਲੇ ਦਿਨ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਰੋਹਿਤ ਅਤੇ ਰਵਿੰਦਰ ਜਡੇਜਾ ਦੀ ਸੈਂਕੜੇ ਵਾਲੀ ਪਾਰੀ ਦੇ ਦਮ ‘ਤੇ ਭਾਰਤ ਨੇ ਇੰਗਲੈਂਡ ਖਿਲਾਫ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ 5 ਵਿਕਟਾਂ ਗੁਆ ਕੇ 326 ਦੌੜਾਂ ਬਣਾ ਲਈਆਂ ਹਨ। ਸਟੰਪ ਹੋਣ ਤੱਕ ਰਵਿੰਦਰ ਜਡੇਜਾ 110 ਦੌੜਾਂ ਅਤੇ ਕੁਲਦੀਪ ਯਾਦਵ 1 ਦੌੜ ਬਣਾ ਕੇ ਨਾਟ ਆਊਟ ਰਹੇ।























