ਭਾਰਤ ਬਨਾਮ ਆਸਟ੍ਰੇਲੀਆ ਦੂਜੇ ਟੈਸਟ ਦਾ ਤੀਜਾ ਦਿਨ:
ਦੂਜੀ ਪਾਰੀ ‘ਚ ਪੂਰੀ ਸਿਮਟੀ ਕੰਗਾਰੂ ਟੀਮ
ਪੜ੍ਹੋ, ਭਾਰਤ ਨੂੰ ਦਿੱਤਾ ਕਿੰਨੀਆਂ ਦੌੜਾਂ ਦਾ ਟੀਚਾ
ਚੰਡੀਗੜ੍ਹ, 19ਫਰਵਰੀ(ਵਿਸ਼ਵ ਵਾਰਤਾ)- ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਤੀਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਚੱਲ ਰਿਹਾ ਹੈ। ਦੂਜੀ ਪਾਰੀ ‘ਚ ਕੰਗਾਰੂ ਟੀਮ 113 ਦੌੜਾਂ ‘ਤੇ ਆਲ ਆਊਟ ਹੋ ਗਈ। ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਦਕਿ ਮਾਰਨਸ ਲਾਬੂਸ਼ੇਨ 43 ਦੌੜਾਂ ਬਣਾ ਕੇ ਆਊਟ ਹੋ ਗਿਆ। ਕੰਗਾਰੂ ਟੀਮ ਨੇ ਭਾਰਤ ਲਈ 115 ਦੌੜਾਂ ਦਾ ਟੀਚਾ ਮਿਥਿਆ।
ਆਸਟ੍ਰੇਲੀਆ ਦੀ ਕੁੱਲ ਬੜ੍ਹਤ 114 ਦੌੜਾਂ ਦੀ ਹੋ ਗਈ ਹੈ।ਟੀਮ ਨੂੰ ਪਹਿਲੀ ਪਾਰੀ ‘ਤੇ 1 ਦੌੜ ਦੀ ਬੜ੍ਹਤ ਮਿਲੀ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 263 ਦੌੜਾਂ ਬਣਾਈਆਂ, ਜਦਕਿ ਭਾਰਤੀ ਟੀਮ 262 ਦੌੜਾਂ ‘ਤੇ ਆਲ ਆਊਟ ਹੋ ਗਈ।