ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ
ਦੂਜੇ ਦਿਨ ਦਾ ਪਹਿਲਾ ਸੈਸ਼ਨ ਖਤਮ, ਭਾਰਤ ਨੇ 100 ਦੌੜਾਂ ਦੇ ਅੰਦਰ ਗਵਾਈਆਂ ਇੰਨੀਆਂ ਵਿਕਟਾਂ
ਚੰਡੀਗੜ੍ਹ 18 ਫਰਵਰੀ(ਵਿਸ਼ਵ ਵਾਰਤਾ ਬਿਓਰੋ) – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ (BGT) ਦਾ ਦੂਜਾ ਟੈਸਟ ਦਿੱਲੀ ਦੇ ਅਰੁਣ ਜੇਤਲੀ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਦੂਜਾ ਦਿਨ ਹੈ ਅਤੇ ਪਹਿਲਾ ਸੈਸ਼ਨ ਖਤਮ ਹੋ ਗਿਆ ਹੈ।
ਪਹਿਲੀ ਪਾਰੀ ‘ਚ ਆਸਟ੍ਰੇਲੀਆਈ ਟੀਮ ਦੀਆਂ 263 ਦੌੜਾਂ ਦੇ ਜਵਾਬ ‘ਚ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 88 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਖੇਡ ਰਹੇ ਹਨ। ਇਸ ਤੋਂ ਪਹਿਲਾਂ ਸ਼੍ਰੇਅਸ ਅਈਅਰ 4 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਨਾਥਨ ਲਿਓਨ ਨੇ ਪੀਟਰ ਹੈਂਡਸਕੋਮ ਦੇ ਹੱਥੋਂ ਕੈਚ ਕਰਵਾਇਆ।ਉਸਨੇ ਆਪਣਾ 100ਵਾਂ ਟੈਸਟ ਖੇਡਦੇ ਹੋਏ ਚੇਤੇਸ਼ਵਰ ਪੁਜਾਰਾ (0 ਦੌੜਾਂ), ਕਪਤਾਨ ਰੋਹਿਤ ਸ਼ਰਮਾ (32 ਦੌੜਾਂ) ਅਤੇ ਕੇਐਲ ਰਾਹੁਲ (17 ਦੌੜਾਂ) ਦੀਆਂ ਵੀ ਵਿਕਟਾਂ ਲਈਆਂ।
ਦੂਜੇ ਦਿਨ ਦਾ ਪਹਿਲਾ ਸੈਸ਼ਨ ਨਾਥਨ ਲਿਓਨ ਦੇ ਨਾਂ ਰਿਹਾ।