ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ
ਆਸਟ੍ਰੇਲੀਆ ਦੀ ਅੱਧੀ ਤੋਂ ਜਿਆਦਾ ਟੀਮ ਪਰਤੀ ਪਵੇਲੀਅਨ
ਚੰਡੀਗੜ੍ਹ 17 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਦਿੱਲੀ ਦੇ ਅਰੁਣ ਜੇਤਲੀ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ ਦਾ ਦੂਜਾ ਸੈਸ਼ਨ ਚੱਲ ਰਿਹਾ ਹੈ। ਕੰਗਾਰੂ ਟੀਮ ਨੇ ਪਹਿਲੀ ਪਾਰੀ ਵਿੱਚ 6 ਵਿਕਟਾਂ ਗੁਆ ਕੇ 169 ਦੌੜਾਂ ਬਣਾਈਆਂ ਹਨ। ਪੀਟਰ ਹੈਂਡਸਕੋਮ ਅਤੇ ਪੈਟ ਕਮਿੰਸ ਕ੍ਰੀਜ਼ ‘ਤੇ ਹਨ।
ਰਵੀਚੰਦਰਨ ਅਸ਼ਵਿਨ ਨੇ ਅਲੈਕਸ ਕੈਰੀ ਨੂੰ ਜ਼ੀਰੋ ‘ਤੇ ਪੈਵੇਲੀਅਨ ਦਾ ਰਸਤਾ ਦਿਖਾਇਆ। ਕੈਰੀ ਨੂੰ ਕੋਹਲੀ ਨੇ ਕੈਚ ਕੀਤਾ।ਇਸ ਦੇ ਨਾਲ ਹੀ ਅਸ਼ਵਿਨ ਨੇ ਆਸਟ੍ਰੇਲੀਆ ਖਿਲਾਫ ਆਪਣੀ 100 ਟੈਸਟ ਵਿਕਟਾਂ ਵੀ ਪੂਰੀਆਂ ਕਰ ਲਈਆਂ।
ਖਵਾਜਾ (81 ਦੌੜਾਂ) ਆਪਣਾ 20ਵਾਂ ਅਰਧ ਸੈਂਕੜਾ ਬਣਾ ਕੇ ਆਊਟ ਹੋ ਗਿਆ। ਉਸ ਨੂੰ ਰਵਿੰਦਰ ਜਡੇਜਾ ਨੇ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਜਡੇਜਾ ਦੀ ਇਹ ਪਹਿਲੀ ਵਿਕਟ ਹੈ।