ਭਾਰਤ ਬਨਾਮ ਆਸਟਰੇਲੀਆ ਤੀਜਾ ਟੈਸਟ
109 ਦੌੜਾਂ ਤੇ ਸਿਮਟੀ ਭਾਰਤ ਦੀ ਪਹਿਲੀ ਪਾਰੀ
ਪੜ੍ਹੋ, ਮੈਚ ਦਾ ਪੂਰਾ ਹਾਲ
ਚੰਡੀਗੜ੍ਹ,1ਮਾਰਚ(ਵਿਸ਼ਵ ਵਾਰਤਾ)- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਅੱਜ ਮੈਚ ਦਾ ਪਹਿਲਾ ਦਿਨ ਹੈ ਅਤੇ ਦੂਜਾ ਸੈਸ਼ਨ ਚੱਲ ਰਿਹਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ 33.2 ਓਵਰਾਂ ਵਿੱਚ 109 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਅਕਸ਼ਰ ਪਟੇਲ 12 ਦੌੜਾਂ ਬਣਾ ਕੇ ਅਜੇਤੂ ਰਹੇ। ਜਦਕਿ ਮੁਹੰਮਦ ਸਿਰਾਜ ਬਿਨਾਂ ਖਾਤਾ ਖੋਲ੍ਹੇ ਰਨ ਆਊਟ ਹੋ ਗਏ। ਆਸਟ੍ਰੇਲੀਆਈ ਮੈਥਿਊ ਕੁਹਨੇਮੈਨ ਨੇ 5 ਵਿਕਟਾਂ ਲਈਆਂ, ਜਦਕਿ ਨਾਥਨ ਲਿਓਨ ਨੂੰ 3 ਸਫਲਤਾਵਾਂ ਮਿਲੀਆਂ। ਟੌਡ ਮਰਫੀ ਨੂੰ ਇੱਕ ਵਿਕਟ ਮਿਲੀ।