ਭਾਰਤ ਬਨਾਮ ਆਸਟਰੇਲੀਆ- ਇੰਦੌਰ ਟੈਸਟ ਦਾ ਤੀਜਾ ਦਿਨ
ਚੰਡੀਗੜ੍ਹ,3ਮਾਰਚ(ਵਿਸ਼ਵ ਵਾਰਤਾ)-ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾ ਰਿਹਾ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਰੋਮਾਂਚਕ ਮੋੜ ‘ਤੇ ਹੈ। ਅੱਜ ਤੀਜੇ ਦਿਨ ਦਾ ਖੇਡ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਆਸਟਰੇਲੀਆ ਨੂੰ ਚੌਥੀ ਪਾਰੀ ‘ਚ 75 ਦੌੜਾਂ ਦਾ ਟੀਚਾ ਮਿਲਿਆ, ਜਿਸ ਨੂੰ ਹਾਸਲ ਕਰਨ ਲਈ ਟੀਮ ਕੋਲ 10 ਵਿਕਟਾਂ ਬਾਕੀ ਹਨ ਪਰ ਵੀਰਵਾਰ ਨੂੰ ਟੀਮ ਨੇ ਆਪਣੀ ਪਹਿਲੀ ਪਾਰੀ ਦੀਆਂ ਆਖਰੀ 6 ਵਿਕਟਾਂ 11 ਦੌੜਾਂ ‘ਤੇ ਗੁਆ ਦਿੱਤੀਆਂ ਸਨ।