ਭਾਰਤ ਨੇ ਤੀਜੇ ਟੀ-20 ਮੈਚ ‘ਚ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ ਤੇ ਕੀਤਾ ਕਬਜ਼ਾ
ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ) ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵਿਚ ਟੀਮ ਇੰਡੀਆ ਨੇ ਕਲੀਨ ਸਵੀਪ ਕਰ ਲਿਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ‘ਚ ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਤੀਜਾ ਅਤੇ ਆਖਰੀ ਮੈਚ ਵੀ ਆਪਣੇ ਨਾਮ ਕੀਤਾ। ਸ਼੍ਰੇਅਸ ਨੇ ਸੀਰੀਜ਼ ਦੇ ਤਿੰਨੋਂ ਮੈਚਾਂ ਵਿੱਚ ਅਰਧ ਸੈਂਕੜੇ ਲਗਾਏ ਹਨ।






















