ਮਹਿਲਾ ਟੀ-20 ਵਿਸ਼ਵ ਕੱਪ ; ਪਹਿਲਾ ਸੈਮੀਫਾਈਨਲ ਮੈਚ
ਭਾਰਤ ਨੇ ਗਵਾਈਆਂ ਪੰਜ ਵਿਕਟਾਂ
ਜਾਣੋ, ਲਾਈਵ ਸਕੋਰ
ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ)-ਦੱਖਣੀ ਅਫਰੀਕਾ ‘ਚ ਚੱਲ ਰਹੇ ਮਹਿਲਾ ਟੀ-20 ਵਿਸ਼ਵ ਕੱਪ ਦਾ ਪਹਿਲਾ ਸੈਮੀਫਾਈਨਲ ਮੈਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕੇਪਟਾਊਨ ਦੇ ਨਿਊਲੈਂਡਸ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। ਇਸ ਸਮੇਂ ਭਾਰਤੀ ਟੀਮ ਦੀ ਪਾਰੀ ਜਾਰੀ ਹੈ।
ਹੁਣ ਤੱਕ ਦੇ ਖੇਡ ‘ਚ ਭਾਰਤ ਨੇ 14.4 ਓਵਰਾਂ ‘ਚ ਪੰਜ ਵਿਕਟਾਂ ‘ਤੇ 133 ਦੌੜਾਂ ਬਣਾ ਲਈਆਂ ਹਨ। ਦੀਪਤੀ ਸ਼ਰਮਾ ਅਤੇ ਰਿਚਾ ਘੋਸ਼ ਕ੍ਰੀਜ਼ ‘ਤੇ ਹਨ। ਹਰਮਨਪ੍ਰੀਤ 52 ਦੌੜਾਂ ਬਣਾ ਕੇ ਰਨ ਆਊਟ ਹੋ ਗਈ। ਇਸ ਤੋਂ ਪਹਿਲਾਂ ਜੇਮਿਮਾ ਰੌਡਰਿਗਜ਼ 43, ਯਸਤਿਕਾ ਭਾਟੀਆ 4, ਸਮ੍ਰਿਤੀ ਮੰਧਾਨਾ 2 ਅਤੇ ਸ਼ੈਫਾਲੀ ਵਰਮਾ 9 ਦੌੜਾਂ ਬਣਾ ਕੇ ਆਊਟ ਹੋ ਗਈਆਂ।
ਦੱਸ ਦਈਏ ਕਿ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟਰੇਲੀਆ ਨੇ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ਤੇ 172 ਦੌੜਾਂ ਬਣਾਉਂਦਿਆਂ ਭਾਰਤ ਨੂੰ 173 ਦੌੜਾਂ ਦਾ ਟੀਚਾ ਦਿੱਤਾ ਹੈ।