ਬੈਂਗਲੋਰ 20 ਜੂਨ (ਵਿਸ਼ਵ ਵਾਰਤਾ):(CRICKET NEWS ) ਭਾਰਤ ਦੇ ਸਾਬਕਾ ਤੇਜ ਗੇਂਦਬਾਜ ਡੇਵਿਡ ਜੋਨਸਨ ਵੱਲੋਂ ਆਤਮ ਹੱਤਿਆ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਤੋਂ ਬਾਅਦ ਕ੍ਰਿਕਟ ਜਗਤ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਡੇਵਿਡ ਦੀ ਉਮਰ 53 ਸਾਲ ਦੇ ਕਰੀਬ ਸੀ। ਖਬਰਾਂ ਦੇ ਮੁਤਾਬਿਕ 53 ਸਾਲ ਦੇ ਡੈਵਿਡ ਜੋਨਸਨ ਦੀ ਮੌਤ 20 ਜੂਨ ਨੂੰ ਅਪਾਰਟਮੈਂਟ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਹੈ। ਇਹ ਮੰਨਿਆ ਜਾ ਰਿਹਾ ਹੈ ਕਿ, ਉਹਨਾਂ ਦੀ ਮਾਨਸਿਕ ਸਥਿਤੀ ਠੀਕ ਨਹੀਂ ਸੀ ਜਿਸ ਦੇ ਚਲਦਿਆਂ ਉਹਨਾਂ ਨੇ ਆਤਮ ਹੱਤਿਆ ਕਰ ਲਈ ਹੈ। ਘਟਨਾ ਤੋਂ ਬਾਅਦ ਕੋਟਾਂ ਪੁਲਿਸ ਨੇ ਘਟਨਾ ਦੀ ਜਗ੍ਹਾ ਦਾ ਦੌਰਾ ਕੀਤਾ ਅਤੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਬੈਂਗਲੋਰ ਵਿੱਚ ਉਹਨਾਂ ਨੇ ਵੀਰਵਾਰ ਨੂੰ ਅੰਤਿਮ ਸਾਹ ਲਏ। ਡੈਵਿਡ ਜੋਨਸਨ ਦਾ ਜਨਮ 16 ਅਕਤੂਬਰ 1971 ਨੂੰ ਹੋਇਆ ਸੀ, ਤੇ ਉਹਨਾਂ ਨੇ ਭਾਰਤ ਵੱਲੋਂ 1990 ਵਿੱਚ ਇੰਟਰਨੈਸ਼ਨਲ ਕ੍ਰਿਕਟ ਵੀ ਖੇਡੀ ਸੀ। 1996 ਵਿੱਚ ਉਹਨਾਂ ਨੇ ਆਸਟਰੇਲੀਆ ਦੇ ਖਿਲਾਫ ਭਾਰਤ ਵੱਲੋਂ ਟੈਸਟ ਮੈਚ ਦੇ ਵਿੱਚ ਡੈਬਿਊ ਕੀਤਾ ਸੀ, ਅਤੇ ਆਪਣੇ ਕਰੀਅਰ ਦੇ ਵਿੱਚ ਉਹਨਾਂ ਨੇ ਕੁੱਲ ਦੋ ਟੈਸਟ ਮੈਚ ਹੀ ਖੇਡੇ ਸਨ। ਡੈਵਿਡ ਜੋਨਸਨ ਦੀ ਮੌਤ ਤੋਂ ਬਾਅਦ ਜੈ ਸ਼ਾਹ ,ਅਨਿਲ ਕੁੰਬਲੇ ਅਤੇ ਗੌਤਮ ਗੰਭੀਰ ਨੇ ਦੁੱਖ ਦਾ ਇਜਹਾਰ ਕੀਤਾ ਹੈ। ਸਾਬਕਾ ਭਾਰਤੀ ਕਪਤਾਨ ਅਨਿਲ ਕੁੰਬਲੇ ਨੇ ਪੋਸਟ ਕੀਤਾ ਹੈ ਅਤੇ ਕਿਹਾ ਹੈ ਕਿ, “ਕ੍ਰਿਕਟ ਜਗਤ ਵਿੱਚ ਮੇਰੇ ਸਾਥੀ ਡੈਵਿਡ ਜੋਨਸਨ ਦੀ ਮੌਤ ਦੀ ਬੁਰੀ ਖਬਰ ਆਈ ਹੈ” ਸੋਸ਼ਲ ਮੀਡੀਆ ਯੂਜ਼ਰ ਲਗਾਤਾਰ ਡੈਵਿਡ ਜੋਨਸਨ ਦੀ ਮੌਤ ‘ਤੇ ਆਪਣੀ ਦੁੱਖ ਦੀ ਪ੍ਰਤੀਕਿਰਿਆ ਜ਼ਾਹਿਰ ਕਰ ਰਹੇ ਹਨ।
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ
Punjab Government ਵੱਲੋਂ ਸਿਖਲਾਈ ਲਈ ਪ੍ਰਾਇਮਰੀ ਸਕੂਲ ਅਧਿਆਪਕਾਂ ਦਾ ਦੂਜਾ ਬੈਚ ਮਾਰਚ ਵਿੱਚ ਫਿਨਲੈਂਡ ਭੇਜਿਆ ਜਾਵੇਗਾ: ਹਰਜੋਤ ਸਿੰਘ ਬੈਂਸ •ਸਕੂਲ...