
ਚੰਡੀਗੜ/ਜੈਤੋ 27 ਜੁਲਾਈ – ਭਾਰਤ ਦੇ ਸਮੂਹ ਮੰਦਰਾਂ ਦੇ ਕਪਾਟ ਅੱਜ ਦੁਪਹਿਰ 2:54 ਵਜੇ ਤੋਂ 28 ਜੁਲਾਈ ਤੜਕ ਸਵੇਰ 3:49 ਵਜੇ ਤੱਕ ਬੰਦ ਕਰ ਦਿੱਤੇ ਗਏ ਹਨ।
ਸ਼ਾਸਤਰਾਂ ਅਨੁਸਾਰ ਇਹ ਕਪਾਟ ਬੰਦ ਚੰਦਰ ਗ੍ਰਹਿਣ ਨੂੰ ਲੈ ਕੇ ਕੀਤੇ ਗਏ ਹਨ। ਸ਼ਾਸਤਰਾਂ ਵਿਚ ਵਿਧਾਨ ਹੈ ਕਿ ਗ੍ਰਹਿਣ ਲੱਗਣ ਤੋਂ ਲਗਪਗ 9 ਘੰਟੇ ਪਹਿਲਾਂ ਸੂਤਕ ਲੱਗ ਜਾਂਦਾ ਹੈ ਜਿਸ ਕਾਰਨ ਮੰਦਰਾਂ ਦੇ ਕਪਾਟ ਬੰਦ ਕੀਤੇ ਜਾਂਦੇ ਹਨ। ਗ੍ਰਹਿਣ ਦੀ ਸਮਾਪਤੀ ਤੇ ਸਮੂਹ ਮੰਦਰਾਂ ਦੀਆਂ ਮੂਰਤੀਆਂ ਨੂੰ ਗੰਗਾ ਜਲ ਨਾਲ ਇਸ਼ਨਾਨ ਕਰਵਾਉਣ ਤੋਂ ਬਾਅਦ ਉਹਨਾਂ ਦੇ ਕੱਪੜੇ ਬਦਲੇ ਜਾਂਦੇ ਹਨ।






















