ਦੀਵਾਲੀ ਭਾਰਤ ਦਾ ਸਭ ਤੋਂ ਵੱਡਾ ਤਿਉਹਾਰ ਹੈ ਜਿਹਡ਼ਾ ਹੋਰ ਵੀ ਕਈ ਦੇਸਾਂ ਵਿੱਚ ਵੀ ਮਨਾਇਆ ਜਾਂਦਾ ਹੈ। ਇਸ ਨੂੰ ਹਿੰਦੂ, ਸਿੱਖ ਅਤੇ ਜੈਨ ਧਰਮ ਦੇ ਲੋਕ ਮਨਾਂਦੇ ਹਨ। ਹਿੰਦੂ ਇਸ ਨੂੰ ਸ੍ਰੀ ਰਾਮ ਦੇ ਬਨਵਾਸ ਕੱਟਣ ਤੋਂ ਉਪਰੰਤ ਘਰ ਪਰਤਨ ਦੀ ਖੁਸ਼ੀ ਵਿਚ ਮਨਾਉਂਦੇ ਹਨ। ਜਦੋਂ ਕਿ ਜਦੋਂ ਸਿੱਖ ਭਾਈਚਾਰੇ ਦੇ ਲੋਕ ਇਸ ਨੂੰ ਬੰਦੀ ਛੋਡ਼ ਦਿਵਸ ਵਜੋਂ ਵੀ ਮਨਾਉਂਦੇ ਹਨ। ਇਸ ਦਿਨ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹਾ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚੇ। ਇਸ ਖੁਸ਼ੀ ਵਿਚ ਸਿੱਖ ਸੰਗਤ ਨੇ ਖੁਸ਼ੀ ਵਿਚ ਦੀਵੇ ਬਾਲੇ ਸਨ।
ਜੈਨ ਧਰਮ ਦੇ ਲੋਕ ਮਹਾਂਵੀਰ ਦੇ ਨਿਰਵਾਣ ਪ੍ਰਾਪਤੀ ਦੀ ਖੁਸ਼ੀ ਵਿੱਚ ਇਸਨੂੰ ਮਨਾਂਦੇ ਹਨ। ਇਹ ਤਿਉਹਾਰ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ ਮਨਾਇਆ ਜਾਂਦਾ ਹੈ।
ਅੰਧਕਾਰ ’ਤੇ ਪ੍ਰਕਾਸ਼ ਦੀ ਫਤਹਿ ਦਾ ਇਹ ਤਿਓਹਾਰ ਸਮਾਜ ਵਿੱਚ ਖੁਸ਼ੀ, ਭਾਈ-ਚਾਰੇ ਅਤੇ ਪ੍ਰੇਮ ਦਾ ਸੰਦੇਸ਼ ਫੈਲਾਉਂਦਾ ਹੈ। ਇਹ ਤਿਉਹਾਰ ਸਮੂਹਿਕ ਅਤੇ ਵਿਅਕਤੀਗਤ ਦੋਨਾਂ ਤਰ੍ਹਾਂ ਮਨਾਏ ਜਾਣ ਵਾਲਾ ਅਜਿਹਾ ਵਿਸ਼ੇਸ਼ ਤਿਉਹਾਰ ਹੈ ਜੋ ਧਾਰਮਿਕ, ਸਭਿਆਚਾਰਕ ਅਤੇ ਸਮਾਜਕ ਵਿਸ਼ਿਸ਼ਟਤਾ ਰੱਖਦਾ ਹੈ। ਹਰ ਪ੍ਰਾਂਤ ਜਾਂ ਖੇਤਰ ਵਿੱਚ ਦੀਵਾਲੀ ਮਨਾਣ ਦੇ ਕਾਰਨ ਅਤੇ ਤਰੀਕੇ ਵੱਖ ਹਨ ਪਰ ਸਾਰੀਆਂ ਥਾਂਵਾਂ ’ਤੇ ਇਹ ਤਿਉਹਾਰ ਕਈ ਪੀਡ਼ੀਆਂ ਤੋਂ ਮਨਾਏ ਜਾਂਦੇ ਸਨ। ਲੋਕਾਂ ਵਿੱਚ ਦੀਵਾਲੀ ਦੀ ਬਹੁਤ ਉਮੰਗ ਹੁੰਦੀ ਹੈ। ਲੋਕ ਆਪਣੇ ਘਰਾਂ ਨੂੰ ਸਾਫ ਕਰਦੇ ਹਨ, ਨਵੇਂ ਕੱਪਡ਼ੇ ਪਾਉਂਦੇ ਹਨ। ਮਿਠਾਈਆਂ ਦੇ ਉਪਹਾਰ ਇੱਕ ਦੂਜੇ ਨੂੰ ਵੰਡਦੇ ਹਨ, ਇੱਕ ਦੂਜੇ ਦੇ ਨਾਲ ਮਿਲਦੇ ਹਨ। ਘਰ-ਘਰ ਵਿੱਚ ਸੁੰਦਰ ਰੰਗੋਲੀ ਬਣਾਈ ਜਾਂਦੀ ਹੈ, ਦੀਪਾਂ ਸਾਡ਼ੇ ਜਾਂਦੇ ਹਨ ਅਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ। ਵੱਡੇ ਛੋਟੇ ਸਾਰੇ ਇਸ ਤਿਉਹਾਰ ਵਿੱਚ ਭਾਗ ਲੈਂਦੇ ਹਨ।