ਨਵੀਂ ਦਿੱਲੀ, 29 ਜੂਨ – ਵਿਸ਼ਵ ਕੱਪ ਵਿਚ ਕੱਲ 30 ਜੂਨ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਵੱਡਾ ਮੈਚ ਹੋਣ ਜਾ ਰਿਹਾ ਹੈ। ਭਾਰਤ ਸੈਮੀਫਾਈਨਲ ਲਈ ਆਪਣੀ ਦਾਅਵੇਦਾਰੀ ਪਹਿਲਾਂ ਹੀ ਪੱਕੀ ਕਰ ਚੁੱਕਾ ਹੈ, ਜਦਕਿ ਇੰਗਲੈਂਡ ਨੂੰ ਇਹ ਮੈਚ ਜਿੱਤਣਾ ਜ਼ਰੂਰੀ ਹੈ। ਦੂਸਰੇ ਪਾਸੇ ਪਾਕਿਸਤਾਨ ਦੀ ਟੀਮ ਇੰਗਲੈਂਡ ਦੀ ਹਾਰ ਨਾਲ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਸਕਦੀ ਹੈ।
ਇਸ ਦੌਰਾਨ ਪਾਕਿਸਤਾਨੀ ਪ੍ਰਸ਼ੰਸਕ ਦੁਆ ਕਰ ਰਹੇ ਹਨ ਕਿ ਭਾਰਤ ਇਹ ਮੈਚ ਜਿੱਤ ਜਾਵੇ। ਅਜਿਹਾ ਸ਼ਾਇਦ ਪਹਿਲੀ ਵਾਰੀ ਹੋਵੇਗਾ, ਜਦੋਂ ਪਾਕਿਸਤਾਨੀ ਟੀਮ ਇੰਡੀਆ ਦੀ ਜਿੱਤ ਦਾ ਜਸ਼ਨ ਮਨਾਉਣਗੇ।
ਇਸ ਸਬੰਧੀ ਟਵਿੱਟਰ ਉਤੇ ਕਾਫੀ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਇਹ ਟਵੀਟ ਵੀ ਕੀਤੇ ਹਨ ਕਿ ਉਹ ਆਪਣੇ ਪੜੌਸੀਆਂ ਦਾ ਸਮਰਥਨ ਕਰਦੇ ਹਨ ਤੇ ਉਹ ਨਿਸ਼ਚਿਤ ਤੌਰ ਤੇ ਭਾਰਤ ਦੀ ਜਿੱਤ ਲਈ ਦੁਆ ਕਰਨਗੇ।