ਭਾਰਤ ‘ਚ ਵੱਡੇ ਹਮਲੇ ਸਾਜਿਸ਼ ਰਚ ਰਿਹਾ ਇਸਲਾਮਿਕ ਸਟੇਟ ਦਾ ਅੱਤਵਾਦੀ ਰੂਸੀ ਏਜੰਸੀਆਂ ਨੇ ਕੀਤਾ ਗ੍ਰਿਫਤਾਰ
ਚੰਡੀਗੜ੍ਹ,22 ਅਗਸਤ(ਵਿਸ਼ਵ ਵਾਰਤਾ)-ਰੂਸੀ ਸੁਰੱਖਿਆ ਏਜੰਸੀ ਨੇ ਇਸਲਾਮਿਕ ਸਟੇਟ(IS) ਦੇ ਕਾਰਕੁਨ ਨੂੰ ਫੜਨ ਦਾ ਦਾਅਵਾ ਕੀਤਾ ਹੈ। ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਆਤਮਘਾਤੀ ਹਮਲਾਵਰ ਭਾਰਤ ਵਿੱਚ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਉਸ ਦਾ ਨਿਸ਼ਾਨਾ ਸੱਤਾ ਧਿਰ ਦੇ ਆਗੂ ਸਨ।
ਰਿਪੋਰਟਾਂ ਮੁਤਾਬਕ ਰੂਸ ਦੀ ਸੰਘੀ ਸੁਰੱਖਿਆ ਸੇਵਾ (ਐਫਐਸਬੀ) ਨੇ ਪਾਬੰਦੀਸ਼ੁਦਾ ਆਈਐਸ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਮੱਧ ਏਸ਼ੀਆਈ ਦੇਸ਼ ਦਾ ਮੂਲ ਨਿਵਾਸੀ ਹੈ। ਫੜੇ ਗਏ ISIS ਅੱਤਵਾਦੀ ਨੂੰ ਤੁਰਕੀ ਵਿੱਚ ਆਤਮਘਾਤੀ ਹਮਲਾਵਰ ਵਜੋਂ ਭਰਤੀ ਕੀਤਾ ਗਿਆ ਸੀ। ਉਸ ਨੂੰ ਭਾਰਤ ਵਿੱਚ ਅੱਤਵਾਦੀ ਹਮਲੇ ਕਰਨ ਲਈ ਰੂਸ ਛੱਡਣ ਦਾ ਹੁਕਮ ਦਿੱਤਾ ਗਿਆ ਸੀ।