ਭਾਰਤ ‘ਚ ਕੋਰੋਨਾ ਦਾ ਖਤਰਾ : 24 ਘੰਟਿਆਂ ‘ਚ 265 ਨਵੇਂ ਮਾਮਲੇ ਮਿਲੇ, 3ਦੀ ਮੌਤ
ਚੰਡੀਗੜ੍ਹ, 2ਜਨਵਰੀ(ਵਿਸ਼ਵ ਵਾਰਤਾ)-ਭਾਰਤ ‘ਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 265 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 3 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 2,706 ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਪਿਛਲੇ 24 ਘੰਟਿਆਂ ਦੌਰਾਨ 1,209 ਮਰੀਜ਼ ਠੀਕ ਹੋਏ ਹਨ। ਸਕਾਰਾਤਮਕਤਾ ਦਰ ਲਗਭਗ 0.17% ਹੈ ਅਤੇ ਰਿਕਵਰੀ ਦਰ ਲਗਭਗ 98.8% ਹੈ।