ਭਾਰਤ-ਆਸਟ੍ਰੇਲੀਆ ਪਹਿਲਾ ਟੈਸਟ
ਮੁਹੰਮਦ ਸ਼ੰਮੀ ਨੇ ਲਈ 400ਵੀਂ ਵਿਕਟ
ਚੰਡੀਗੜ੍ਹ 9 ਫਰਵਰੀ(ਵਿਸ਼ਵ ਵਾਰਤਾ) – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਬਾਰਡਰ-ਗਾਵਸਕਰ ਟਰਾਫੀ ਦਾ ਪਹਿਲਾ ਮੈਚ ਨਾਗਪੁਰ ਦੇ ਜਾਮਥਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਅੱਜ ਮੈਚ ਦਾ ਪਹਿਲਾ ਦਿਨ ਹੈ ਅਤੇ ਪਹਿਲੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ। ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ 2 ਵਿਕਟਾਂ ‘ਤੇ 29 ਦੌੜਾਂ ਬਣਾ ਲਈਆਂ ਹਨ। ਮਾਰਨਸ ਲਾਬੂਸ਼ੇਨ ਅਤੇ ਸਟੀਵ ਸਮਿਥ ਕ੍ਰੀਜ਼ ‘ਤੇ ਹਨ। ਇਸ ਤੋਂ ਪਹਿਲਾ ਓਪਨਰ ਡੇਵਿਡ ਵਾਰਨਰ ਇੱਕ ਦੌੜ ਬਣਾ ਕੇ ਆਊਟ ਹੋ ਗਏ। ਉਸ ਨੂੰ ਮੁਹੰਮਦ ਸ਼ਮੀ ਨੇ ਬੋਲਡ ਕੀਤਾ। ਮੁਹੰਮਦ ਸਿਰਾਜ ਨੇ ਆਪਣੇ ਪਹਿਲੇ ਓਵਰ ਦੀ ਪਹਿਲੀ ਗੇਂਦ ‘ਤੇ ਉਸਮਾਨ ਖਵਾਜਾ ਨੂੰ ਐੱਲ.ਬੀ.ਡਬਲਯੂ. ਕੀਤਾ।ਇਸ ਮਗਰੋਂ ਮੁਹੰਮਦ ਸ਼ਮੀ ਨੇ ਤੀਜੇ ਓਵਰ ਦੀ ਪਹਿਲੀ ਗੇਂਦ ‘ਤੇ ਡੇਵਿਡ ਵਾਰਨਰ ਨੂੰ ਬੋਲਡ ਕੀਤਾ ਅਤੇ ਆਪਣੇ 400 ਵਿਕਟ ਪੂਰੇ ਕੀਤੇ।























