ਭਾਰਤ -ਆਸਟ੍ਰੇਲੀਆ ਦੂਜੇ ਟੈਸਟ ਦਾ ਦੂਜਾ ਦਿਨ
ਪੜ੍ਹੋ, ਹੁਣ ਤੱਕ ਦੀ ਖੇਡ ਦਾ ਹਾਲ
ਚੰਡੀਗੜ੍ਹ,18ਫਰਵਰੀ(ਵਿਸ਼ਵ ਵਾਰਤਾ)ਬਾਰਡਰ-ਗਾਵਸਕਰ ਟਰਾਫੀ ਦਾ ਦੂਜਾ ਟੈਸਟ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਅੱਜ ਦੂਜੇ ਦਿਨ ਦਾ ਖੇਡ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਭਾਰਤ ਵੱਲੋਂ ਮੁਹੰਮਦ ਸ਼ਮੀ, ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀ ਗੇਂਦਬਾਜ਼ੀ ਦੇ ਸਾਹਮਣੇ ਆਸਟਰੇਲੀਆ ਪਹਿਲੇ ਦਿਨ 263 ਦੌੜਾਂ ‘ਤੇ ਆਲ ਆਊਟ ਹੋ ਗਿਆ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵੀ ਸ਼ੁਰੂ ਕਰ ਦਿੱਤੀ ਸੀ। ਟੀਮ ਇੰਡੀਆ 21 ਦੌੜਾਂ ‘ਤੇ ਜ਼ੀਰੋ ਵਿਕਟਾਂ ਨਾਲ ਆਪਣੀ ਪਾਰੀ ਜਾਰੀ ਰੱਖੇਗੀ। ਪਹਿਲੇ ਦਿਨ ਕਪਤਾਨ ਰੋਹਿਤ ਸ਼ਰਮਾ 13 ਅਤੇ ਕੇਐਲ ਰਾਹੁਲ 4 ਦੌੜਾਂ ਦੇ ਸਕੋਰ ‘ਤੇ ਨਾਬਾਦ ਸਨ।























