ਭਾਰਤ-ਆਸਟ੍ਰੇਲੀਆ ਤੀਸਰਾ ਟੈਸਟ ਹੋਵੇਗਾ ਇੰਦੌਰ ‘ਚ
ਚੰਡੀਗੜ੍ਹ, 25ਫਰਵਰੀ(ਵਿਸ਼ਵ ਵਾਰਤਾ)- ਟੈਸਟ ਕ੍ਰਿਕਟ ਦਾ ਤੀਜਾ ਮੈਚ ਹੁਣ ਇੰਦੌਰ ਵਿਖੇ ਖੇਡਿਆ ਜਾਵੇਗਾ। ਜਿੱਥੇ 1ਮਾਰਚ ਤੋਂ ਭਾਰਤ-ਆਸਟ੍ਰੇਲੀਆ ਦੇ ਵਿਚਕਾਰ ਖੇਡੀ ਜਾ ਰਹੀ ਹੈ ਬਾਰਡਰ-ਗਾਵਸਕਰ ਟਰਾਫੀ ਦਾ ਤੀਸਰਾ ਮੁਕਾਬਲਾ ਸ਼ੁਰੂ ਹੋਵੇਗਾ। ਦੱਸ ਦਈਏ ਕਿ ਭਾਰਤੀ ਟੀਮ 4 ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਅੱਗੇ ਹੈ। ਇਸ ਤਰ੍ਹਾਂ ਟੀਮ ਇੰਡੀਆ ਇਸ ਮੁਕਾਬਲੇ ਨੂੰ ਜਿੱਤ ਕੇ 3-0 ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਵਰਲਡ ਚੈਂਪਿਅਨਸ਼ਿਪ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲੇਗੀ।