ਭਾਰਤ -ਆਸਟ੍ਰੇਲੀਆ ਚੌਥੇ ਟੈਸਟ ਦਾ ਦੂਜਾ ਦਿਨ
ਪੜ੍ਹੋ, ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ, 10ਮਾਰਚ(ਵਿਸ਼ਵ ਵਾਰਤਾ)- ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਟੈਸਟ ਮੈਚ ਦੇ ਦੂਜੇ ਦਿਨ ਦਾ ਖੇਡ ਅੱਜ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਪਹਿਲੇ ਦਿਨ ਆਸਟ੍ਰੇਲੀਆ ਉਸਮਾਨ ਖਵਾਜਾ ਦੇ ਸੈਂਕੜੇ ਦੀ ਮਦਦ ਨਾਲ ਮਜ਼ਬੂਤ ਸਥਿਤੀ ‘ਚ ਪਹੁੰਚ ਗਿਆ। ਟੀਮ ਨੇ 4 ਵਿਕਟਾਂ ਦੇ ਨੁਕਸਾਨ ‘ਤੇ 255 ਦੌੜਾਂ ਬਣਾਈਆਂ। ਖਵਾਜਾ 104 ਅਤੇ ਕੈਮਰਨ ਗ੍ਰੀਨ 49 ਦੌੜਾਂ ਬਣਾ ਕੇ ਨਾਬਾਦ ਹਨ। ਦੋਵੇਂ ਦੂਜੇ ਦਿਨ ਬੱਲੇਬਾਜ਼ੀ ਲਈ ਉਤਰਨਗੇ। ਦੱਸ ਦਈਏ ਕਿ ਆਸਟਰੇਲੀਆ ਵੱਲੋਂ ਸਟੀਵ ਸਮਿਥ 38, ਟ੍ਰੈਵਿਸ ਹੈੱਡ 32, ਪੀਟਰ ਹੈਂਡਸਕੋਮ 17 ਅਤੇ ਮਾਰਨਸ ਲਾਬੂਸ਼ੇਨ 3 ਦੌੜਾਂ ਬਣਾ ਕੇ ਆਊਟ ਹੋ ਗਏ ਹਨ।
ਇਸ ਤੋਂ ਇਲਾਵਾ ਭਾਰਤ ਲਈ ਮੁਹੰਮਦ ਸ਼ਮੀ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਨੂੰ 1-1 ਵਿਕਟ ਮਿਲੀ।