ਭਾਰਤ-ਆਸਟ੍ਰੇਲੀਆ ਚੌਥੇ ਟੈਸਟ ਦਾ ਚੌਥਾ ਦਿਨ
ਪੜ੍ਹੋ, ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ, 12ਮਾਰਚ(ਵਿਸ਼ਵ ਵਾਰਤਾ) ਭਾਰਤ-ਆਸਟ੍ਰੇਲੀਆ ਚੌਥੇ ਟੈਸਟ ਦੇ ਤੀਜੇ ਦਿਨ ਟੀਮ ਇੰਡੀਆ ਪੂਰੀ ਤਰ੍ਹਾਂ ਹਾਵੀ ਰਹੀ। ਪਹਿਲੀ ਪਾਰੀ ‘ਚ ਆਸਟ੍ਰੇਲੀਆ ਦੀਆਂ 480 ਦੌੜਾਂ ਦੇ ਜਵਾਬ ‘ਚ ਟੀਮ ਨੇ 3 ਵਿਕਟਾਂ ਦੇ ਨੁਕਸਾਨ ‘ਤੇ 289 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ 59 ਅਤੇ ਰਵਿੰਦਰ ਜਡੇਜਾ 16 ਦੌੜਾਂ ਬਣਾ ਕੇ ਅਜੇਤੂ ਹਨ। ਦੋਵੇਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਚੌਥੇ ਦਿਨ ਭਾਰਤ ਦੀ ਪਹਿਲੀ ਪਾਰੀ ਦੀ ਅਗਵਾਈ ਕਰਨਗੇ।
ਤੀਜੇ ਦਿਨ ਭਾਰਤ ਨੇ 36/0 ਦੇ ਸਕੋਰ ਨਾਲ ਸ਼ੁਰੂਆਤ ਕੀਤੀ। ਕਪਤਾਨ ਰੋਹਿਤ ਸ਼ਰਮਾ 35 ਅਤੇ ਚੇਤੇਸ਼ਵਰ ਪੁਜਾਰਾ 42 ਦੌੜਾਂ ਬਣਾ ਕੇ ਆਊਟ ਹੋਏ। ਸ਼ੁਭਮਨ ਗਿੱਲ ਨੇ ਆਪਣਾ ਦੂਜਾ ਟੈਸਟ ਸੈਂਕੜਾ ਅਤੇ ਭਾਰਤ ਵਿੱਚ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਉਹ 128 ਦੌੜਾਂ ਬਣਾ ਕੇ ਆਊਟ ਹੋ ਗਏ।
ਇਸ ਦੇ ਨਾਲ ਹੀ ਆਸਟਰੇਲੀਆ ਵੱਲੋਂ ਨਾਥਨ ਲਿਓਨ, ਮੈਥਿਊ ਕੁਹਨੇਮੈਨ ਅਤੇ ਟੌਡ ਮਰਫੀ ਨੇ 1-1 ਵਿਕਟ ਹਾਸਲ ਕੀਤੀ।