ਭਾਰਤ-ਆਸਟਰੇਲੀਆ ਤੀਜੇ ਟੈਸਟ ਦਾ ਅੱਜ ਹੈ ਦੂਜਾ ਦਿਨ
ਪੜ੍ਹੋ, ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ,2ਮਾਰਚ(ਵਿਸ਼ਵ ਵਾਰਤਾ)- ਭਾਰਤ ਅਤੇ ਆਸਟਰੇਲੀਆ ਵਿਚਾਲੇ ਚੱਲ ਰਹੀ ਬਾਰਡਰ -ਗਾਵਸਕਰ ਟਰਾਫੀ ਦੇ ਤੀਜੇ ਟੈਸਟ ਦਾ ਅੱਜ ਦੂਜੇ ਦਿਨ ਦਾ ਖੇਡ ਖੇਡਿਆ ਜਾਵੇਗਾ। ਦੱਸ ਦੱਈਏ ਕਿ ਪਹਿਲਾ ਦਿਨ ਕੰਗਾਰੂਆਂ ਦੇ ਨਾਂ ਰਿਹਾ। ਇੰਦੌਰ ਦੇ ਹੋਲਕਰ ਸਟੇਡੀਅਮ ਵਿਚ ਖੇਡੇ ਜਾ ਰਹੇ ਮੈਚ ਵਿੱਚ ਆਸਟਰੇਲੀਆ ਨੇ 47 ਦੌੜਾਂ ਦੀ ਬੜਤ ਬਣਾ ਲਈ ਹੈ। ਸਟੰਪਸ ਤੋਂ ਬਾਅਦ ਆਸਟਰੇਲੀਆ ਦਾ ਸਕੋਰ 156/4 ਹੈ।
ਅੱਜ ਦੂਜੇ ਦਿਨ ਭਾਰਤੀ ਸਪਿਨਰਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨਾ ਪਏਗਾ। ਟੀਮ ਕੈਮਰਨ ਗ੍ਰੀਨ ਅਤੇ ਪੀਟਰ ਹੈਂਡਕੌਮ ਅਜੇਤੂ ਹਨ।ਓਪਨਰ ਉਸਮਾਨ ਖਵਾਜਾ ਨੇ 60 ਆਪਣੇ ਕਰੀਅਰ ਦਾ 21ਵਾਂ ਅਰਧਸੈਂਕੜਾ ਲਗਾਇਆ, ਜਦਿਕ ਟਵੀਵ ਸਮਿਥ26 ਦੌੜਾਂ ਬਣਾ ਕੇ ਆਊਟ ਹੋ ਗਿਆ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ ਚਾਰ ਵਿਕਟਾਂ ਲਈ 156 ਦੌੜਾਂ ਬਣਾਈਆਂ ਹਨ। ਭਾਰਤ ਨੇ ਪਹਿਲੀ ਪਾਰੀ ਵਿਚ 109 ਦੌੜਾਂ ਬਣਾਈਆ।