ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਨਡੇ ਸੀਰੀਜ਼ ਦਾ ਆਖ਼ਰੀ ਮੁਕਾਬਲਾ ਅੱਜ
ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ ਭਾਰਤੀ ਟੀਮ
ਚੰਡੀਗੜ੍ਹ, 15ਜਨਵਰੀ(ਵਿਸ਼ਵ ਵਾਰਤਾ)- ਭਾਰਤੀ ਟੀਮ ਜੋ ਕਿ ਵਨਡੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ, ਅੱਜ ਸ਼੍ਰੀਲੰਕਾ ਖਿਲਾਫ ਤੀਸਰਾ ਮੈਚ ਜਿੱਤ ਕੇ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ। ਅੱਜ ਆਖਰੀ ਮੁਕਾਬਲਾ ਤਿਰੂਵਨੰਤਪੁਰਮ ਵਿੱਚ ਦੁਪਹਿਰ 1.30 ਵਜੇ ਤੋਂ ਖੇਡਿਆ ਜਾਵੇਗਾ। ਭਾਰਤੀ ਕਪਤਾਨ ਰੋਹਿਤ ਸ਼ਰਮਾ ਟੀਮ ‘ਚ ਕੁਝ ਬਦਲਾਅ ਕਰ ਸਕਦੇ ਹਨ। ਇਸ ਦੇ ਨਾਲ ਹੀ ਸ਼੍ਰੀਲੰਕਾ ਦੀ ਟੀਮ ਇਹ ਮੈਚ ਜਿੱਤ ਕੇ ਆਈਸੀਸੀ ਸੁਪਰ ਲੀਗ ਦੇ ਅੰਕ ਸੂਚੀ ਵਿੱਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ।
ਦੱਸਣਾ ਬਣਦਾ ਹੈ ਕਿ ਹੁਣ ਤੱਕ ਦੋਵਾਂ ਟੀਮਾਂ ਵਿਚਾਲੇ 19ਵਨਡੇ ਸੀਰੀਜ਼ ਖੇਡੀਆਂ ਜਾ ਚੁੱਕੀਆਂ ਹੈ। ਜਿਹਨਾਂ ਵਿੱਚ ਭਾਰਤੀ ਟੀਮ ਨੇ 14 ਵਾਰ ਅਤੇ ਸ਼੍ਰੀਲੰਕਾ ਨੇ ਦੋ ਵਾਰ ਜਿੱਤ ਦਰਜ ਕੀਤੀ। ਇਨ੍ਹਾਂ ਵਿੱਚੋਂ 3 ਸੀਰੀਜ਼ ਡਰਾਅ ਰਹੀਆਂ। 14 ‘ਚੋਂ 3 ਵਾਰ ਭਾਰਤ ਨੇ ਸ਼੍ਰੀਲੰਕਾ ਖਿਲਾਫ ਕਲੀਨ ਸਵੀਪ ਕਰਦੇ ਹੋਏ ਸੀਰੀਜ਼ ਦੇ ਸਾਰੇ ਮੈਚ ਜਿੱਤੇ। ਜੇਕਰ ਅੱਜ ਭਾਰਤੀ ਟੀਮ ਜਿੱਤ ਜਾਂਦੀ ਹੈ ਤਾਂ ਭਾਰਤ ਵਨਡੇ ‘ਚ ਚੌਥੀ ਵਾਰ ਸ਼੍ਰੀਲੰਕਾ ਖਿਲਾਫ ਕਲੀਨ ਸਵੀਪ ਕਰੇਗਾ।























