ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਮੈਚ ਅੱਜ
ਚੰਡੀਗੜ੍ਹ, 22 ਅਗਸਤ (ਵਿਸ਼ਵ ਵਾਰਤਾ)- ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤੀਜਾ ਵਨਡੇ ਮੈਚ ਹਰਾਰੇ ਸਪੋਰਟਸ ਕਲੱਬ ਵਿਖੇ ਖੇਡਿਆ ਜਾਵੇਗਾ। ਕੇਐਲ ਰਾਹੁਲ ਨੇ ਆਪਣੀ ਕਪਤਾਨੀ ਵਿੱਚ ਪਹਿਲੀ ਵਾਰ ਕੋਈ ਲੜੀ ਜਿੱਤੀ ਹੈ। ਹੁਣ ਉਹ ਜ਼ਿੰਬਾਬਵੇ ਨੂੰ ਆਪਣੇ ਹੀ ਘਰ ‘ਤੇ ਕਲੀਨ ਸਵੀਪ ਕਰਨਾ ਚਾਹੁੰਣਗੇ। ਜੇਕਰ ਭਾਰਤ ਤੀਜਾ ਮੈਚ ਜਿੱਤਦਾ ਹੈ ਤਾਂ ਇਹ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਕਰ ਲਵੇਗਾ। ਪਾਕਿਸਤਾਨ ਦੀ ਟੀਮ ਨੇ ਜ਼ਿੰਬਾਬਵੇ ਖਿਲਾਫ ਸਭ ਤੋਂ ਵੱਧ 54 ਵਨਡੇ ਜਿੱਤੇ ਹਨ। ਭਾਰਤ ਇਸ ਮਾਮਲੇ ‘ਚ 53 ਜਿੱਤਾਂ ਨਾਲ ਦੂਜੇ ਸਥਾਨ ‘ਤੇ ਹੈ।























