ਭਾਰਤ ਅਤੇ ਆਸਟ੍ਰੇਲੀਆ ਦੇ ਚੌਥੇ ਟੈਸਟ ਦਾ ਅੱਜ ਤੀਜਾ ਦਿਨ
ਭਾਰਤੀ ਬੱਲੇਬਾਜ਼ਾਂ ਨੂੰ ਕਰਨਾ ਹੋਵੇਗਾ ਸ਼ਾਨਦਾਰ ਪ੍ਰਦਰਸ਼ਨ
ਚੰਡੀਗੜ੍ਹ, 11 ਮਾਰਚ (ਵਿਸ਼ਵ ਵਾਰਤਾ) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੇ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਦਾ ਅੱਜ ਤੀਜਾ ਮੈਚ ਹੈ। ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਟੈਸਟ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ‘ਤੇ 444 ਦੌੜਾਂ ਦੀ ਬੜ੍ਹਤ ਬਣਾਈ ਹੈ। ਕੱਲ੍ਹ ਦੂਜੇ ਦਿਨ ਸਟੰਪ ਤੱਕ ਭਾਰਤ ਨੇ ਬਿਨਾਂ ਕਿਸੇ ਨੁਕਸਾਨ ਦੇ 44 ਦੌੜਾਂ ਬਣਾਈਆਂ ਸਨ। ਕਪਤਾਨ ਰੋਹਿਤ ਸ਼ਰਮਾ 17 ਅਤੇ ਸ਼ੁਭਮਨ ਗਿੱਲ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਨਾਬਾਦ ਹਨ।
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ ‘ਚ 480 ਦੌੜਾਂ ‘ਤੇ ਆਲ ਆਊਟ ਹੋ ਗਈ। ਓਪਨਰ ਉਸਮਾਨ ਖਵਾਜਾ ਨੇ ਸਭ ਤੋਂ ਵੱਧ 180 ਦੌੜਾਂ ਬਣਾਈਆਂ ਜਦਕਿ ਕੈਮਰੂਨ ਗ੍ਰੀਨ (114) ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਖਵਾਜਾ-ਗ੍ਰੀਨ ਤੋਂ ਇਲਾਵਾ ਟੌਡ ਮਰਫੀ ਨੇ 41, ਕੈਪਟਨ ਸਮਿਥ ਨੇ 38, ਨਾਥਨ ਲਿਓਨ ਨੇ 34 ਅਤੇ ਟ੍ਰੈਵਿਸ ਹੈੱਡ ਨੇ 32 ਦੌੜਾਂ ਦਾ ਯੋਗਦਾਨ ਦਿੱਤਾ।