ਭਾਰਤ ਅਤੇ ਆਸਟਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ
ਭਾਰਤ ਲੜੀ ਵਿੱਚ 2-1 ਨਾਲ ਹੈ ਅੱਗੇ
ਜਾਣੋ, ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਚੰਡੀਗੜ੍ਹ, 1ਦਸੰਬਰ(ਵਿਸ਼ਵ ਵਾਰਤਾ)- ਮੇਜ਼ਬਾਨ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਗੌਰਤਲਬ ਹੈ ਕਿ ਭਾਰਤ ਪੰਜ ਮੈਚਾਂ ਦੀ ਲੜੀ ਵਿੱਚ 2-1 ਨਾਲ ਅੱਗੇ ਹੈ। ਜੇਕਰ ਭਾਰਤੀ ਟੀਮ ਇਹ ਮੈਚ ਜਿੱਤ ਜਾਂਦੀ ਹੈ ਤਾਂ ਸੀਰੀਜ਼ ਜਿੱਤਣ ਤੋਂ ਇਲਾਵਾ ਵਿਸ਼ਵ ਰਿਕਾਰਡ ਵੀ ਬਣਾ ਲਵੇਗੀ। ਭਾਰਤੀ ਟੀਮ ਪਾਕਿਸਤਾਨ ਨੂੰ ਪਿੱਛੇ ਛੱਡ ਕੇ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਮੈਚ ਜਿੱਤਣ ਵਾਲੀ ਟੀਮ ਬਣ ਜਾਵੇਗੀ।
ਇਸ ਸੀਰੀਜ਼ ਦੀ ਗੱਲ ਕਰੀਏ ਤਾਂ ਭਾਰਤ ਨੇ 23 ਨਵੰਬਰ ਨੂੰ ਵਿਸ਼ਾਖਾਪਟਨਮ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਮਹਿਮਾਨ ਟੀਮ ਆਸਟਰੇਲੀਆ ਨੂੰ ਦੋ ਵਿਕਟਾਂ ਨਾਲ ਅਤੇ 26 ਨਵੰਬਰ ਨੂੰ ਦੂਜੇ ਮੈਚ ਵਿੱਚ 44 ਦੌੜਾਂ ਨਾਲ ਹਰਾਇਆ ਸੀ। ਤੀਜੇ ਮੈਚ ‘ਚ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਆਸਟਰੇਲੀਆ: ਮੈਥਿਊ ਵੇਡ (ਕਪਤਾਨ), ਟ੍ਰੈਵਿਸ ਹੈੱਡ, ਐਰੋਨ ਹਾਰਡੀ, ਮੈਥਿਊ ਸ਼ਾਰਟ, ਬੇਨ ਮੈਕਡਰਮੋਟ, ਟਿਮ ਡੇਵਿਡ, ਕ੍ਰਿਸ ਗ੍ਰੀਨ, ਬੇਨ ਡਵਾਰਸ਼ੁਇਸ, ਨਾਥਨ ਐਲਿਸ, ਜੇਸਨ ਬੇਹਰਨਡੋਰਫ, ਤਨਵੀਰ ਸੰਘਾ।
ਭਾਰਤ: ਸੂਰਿਆਕੁਮਾਰ ਯਾਦਵ (ਕਪਤਾਨ), ਯਸ਼ਸਵੀ ਜੈਸਵਾਲ, ਰੁਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ, ਪ੍ਰਸਿਧ ਕ੍ਰਿਸ਼ਨ ਅਤੇ ਅਵੇਸ਼ ਖਾਨ।