ਭਾਰਤ ਅਤੇ ਆਸਟਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਜਾਰੀ
ਭਾਰਤ ਨੇ ਆਸਟਰੇਲੀਆ ਨੂੰ ਦਿੱਤਾ 236ਦੌੜਾਂ ਦਾ ਟੀਚਾ
ਜਾਣੋ, ਹੁਣ ਤੱਕ ਦੇ ਖੇਡ ‘ਚ ਆਸਟਰੇਲੀਆਂ ਨੇ 3 ਵਿਕਟਾਂ ਦੇ ਨੁਕਸਾਨ ਤੇ ਬਣਾਈਆਂ ਕਿੰਨੀਆਂ ਦੌੜਾਂ
ਚੰਡੀਗੜ੍ਹ,26 ਨਵੰਬਰ(ਵਿਸ਼ਵ ਵਾਰਤਾ) ਟੀ-20 ਸੀਰੀਜ਼ ਦੇ ਦੂਜੇ ਮੈਚ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਜਿੱਤ ਲਈ 236 ਦੌੜਾਂ ਦਾ ਟੀਚਾ ਦਿੱਤਾ ਹੈ। ਜਵਾਬ ‘ਚ ਆਸਟ੍ਰੇਲੀਆ ਨੇ 7 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 57 ਦੌੜਾਂ ਬਣਾ ਲਈਆਂ ਹਨ। ਸਟੀਵ ਸਮਿਥ ਅਤੇ ਮਾਰਕਸ ਸਟੋਇਨਿਸ ਕ੍ਰੀਜ਼ ‘ਤੇ ਹਨ। ਗਲੇਨ ਮੈਕਸਵੈੱਲ 12 ਦੌੜਾਂ ਬਣਾ ਕੇ ਆਊਟ ਹੋ ਗਏ। ਅਕਸ਼ਰ ਪਟੇਲ ਨੇ ਉਸ ਨੂੰ ਯਸ਼ਸਵੀ ਜੈਸਵਾਲ ਹੱਥੋਂ ਕੈਚ ਕਰਵਾਇਆ।ਇਸ ਤੋਂ ਪਹਿਲਾਂ ਰਵੀ ਬਿਸ਼ਨੋਈ ਨੇ ਜੋਸ ਇੰਗਲਿਸ (2 ਦੌੜਾਂ) ਅਤੇ ਮੈਥਿਊ ਸ਼ਾਰਟ (19 ਦੌੜਾਂ) ਨੂੰ ਆਊਟ ਕੀਤਾ।
ਤਿਰੂਵਨੰਤਪੁਰਮ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 20 ਓਵਰਾਂ ‘ਚ 4 ਵਿਕਟਾਂ ‘ਤੇ 235 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ 53 ਦੌੜਾਂ, ਈਸ਼ਾਨ ਕਿਸ਼ਨ ਨੇ 52 ਦੌੜਾਂ ਅਤੇ ਰਿਤੁਰਾਜ ਗਾਇਕਵਾੜ ਨੇ 58 ਦੌੜਾਂ ਬਣਾਈਆਂ। ਆਸਟਰੇਲੀਆ ਦੇ ਗੇਂਦਬਾਜ਼ ਨਾਥਨ ਐਲਿਸ ਨੇ 3 ਵਿਕਟਾਂ ਲਈਆਂ। ਮਾਰਕਸ ਸਟੋਇਨਿਸ ਨੂੰ ਇਕ ਵਿਕਟ ਮਿਲੀ।























