<h4><img class="alignnone size-full wp-image-899" src="https://wishavwarta.in/wp-content/uploads/2017/08/punjab-map.jpg" alt="" width="300" height="300" /></h4> <h4>ਨਵੀਂ ਦਿੱਲੀ/ਚੰਡੀਗੜ੍ਹ, 26 ਫਰਵਰੀ – ਭਾਰਤ ਵਲੋਂ ਪਾਕਿਸਤਾਨ ਉਤੇ ਕੀਤੇ ਹਵਾਈ ਹਮਲੇ ਤੋਂ ਬਾਅਦ ਪੰਜਾਬ ਵਿਚ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ। ਆਦਮਪੁਰ ਅਤੇ ਹਲਵਾਰਾ ਹਵਾਈ ਅੱਡੇ ਤੋਂ ਇਲਾਵਾ ਪਠਾਨਕੋਟ ਏਅਰਬੇਸ ਐਲਰਟ ਕਰ ਦਿਤੇ ਗਏ ਹਨ।</h4> <h4>ਇਸ ਦੌਰਾਨ ਭਾਰਤ ਸਰਕਾਰ ਨੇ ਸ਼ੰਕਾ ਜ਼ਾਹਿਰ ਕੀਤੀ ਹੈ ਕਿ ਪਾਕਿਸਤਾਨ ਵੀ ਇਸ ਹਮਲੇ ਦਾ ਬਦਲਾ ਲੈਣ ਲਈ ਆਪਣੀ ਸਰਹੱਦ ਦੇ ਨੇੜਲੇ ਜੰਮੂ ਕਸ਼ਮੀਰ ਤੇ ਪੰਜਾਬ ਵਿਚ ਹਮਲਾ ਕਰ ਸਕਦਾ ਹੈ, ਜਿਸ ਦੇ ਮੱਦੇਨਜਰ ਸੈਨਾ ਨੂੰ ਐਲਰਟ ਕਰ ਦਿਤਾ ਗਿਆ ਹੈ।</h4>