ਭਾਰਤੀ ਜਲ ਸੈਨਾ ਨੇ ਰਚਿਆ ਇਤਿਹਾਸ, ਭਾਰਤ ਵਿੱਚ ਬਣੇ ਜੰਗੀ ਬੇੜ ਤੇ ਪਹਿਲੀ ਵਾਰ ਕੀਤੀ ਲੜਾਕੂ ਜਹਾਜ਼ਾਂ ਦੀ ਸਫ਼ਲ ਲੈਂਡਿੰਗ
ਚੰਡੀਗੜ੍ਹ 7 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਭਾਰਤੀ ਜਲ ਸੈਨਾ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਬੀਤੇ ਕੱਲ੍ਹ ਨੇਵੀ ਪਾਇਲਟਾਂ ਨੇ ਮੇਡ ਇਨ ਇੰਡੀਆ INS ਵਿਕਰਾਂਤ ‘ਤੇ ਦੋ ਲੜਾਕੂ ਜਹਾਜ਼ਾਂ ਦੀ ਪਹਿਲੀ ਸਫਲ ਲੈਂਡਿੰਗ ਕੀਤੀ। ਜਲ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਹਲਕੇ ਲੜਾਕੂ ਜਹਾਜ਼ ਅਤੇ ਮਿਗ-29 ਕੇ ਨਾਲ ਸਫਲਤਾਪੂਰਵਕ ਉਡਾਣ ਭਰੀ ਹੈ ਅਤੇ ਉਤਰਾਈ ਹੈ। ਇਹ ਸਵਦੇਸ਼ੀ ਲੜਾਕੂ ਜਹਾਜ਼ਾਂ ਦੇ ਨਾਲ ਏਅਰਕ੍ਰਾਫਟ ਕੈਰੀਅਰਾਂ ਦੇ ਡਿਜ਼ਾਈਨ, ਵਿਕਾਸ, ਉਤਪਾਦਨ ਅਤੇ ਸੰਚਾਲਨ ਵਿੱਚ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ।
ਭਾਰਤੀ ਜਲ ਸੈਨਾ ਦੇ ਉਪ ਮੁਖੀ ਵਾਈਸ ਐਡਮਿਰਲ ਐਸ.ਐਨ. ਘੋਰਮਾਡੇ ਨੇ ਕਿਹਾ ਕਿ ਇਹ ਇਤਿਹਾਸਕ ਪਲ ਅਤੇ ਵੱਡੀ ਪ੍ਰਾਪਤੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਕੋਚੀ ਸ਼ਿਪਯਾਰਡ ਵਿੱਚ ਭਾਰਤ ਦੇ ਪਹਿਲੇ ਮੇਡ ਇਨ ਇੰਡੀਆ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਾਂਤ ਨੂੰ ਨੇਵੀ ਵਿੱਚ ਸ਼ਾਮਲ ਕੀਤਾ ਸੀ। ਇਸ ਦੇ ਨਾਲ, ਭਾਰਤ 40,000 ਟਨ ਤੋਂ ਵੱਧ ਸ਼੍ਰੇਣੀ ਦੇ ਏਅਰਕ੍ਰਾਫਟ ਕੈਰੀਅਰ ਬਣਾਉਣ ਦੀ ਸਮਰੱਥਾ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ।
INS ਵਿਕਰਾਂਤ ਨੂੰ ਕੋਚੀਨ ਸ਼ਿਪਯਾਰਡ ਲਿਮਟਿਡ ਭਾਵ CSL ਦੁਆਰਾ ਬਣਾਇਆ ਗਿਆ ਹੈ। ਇਸਨੂੰ ਵਾਰਸ਼ਿਪ ਡਿਜ਼ਾਈਨ ਬਿਊਰੋ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ, ਜਿਸ ਨੂੰ ਪਹਿਲਾਂ ਨੇਵਲ ਡਿਜ਼ਾਈਨ ਦੇ ਡਾਇਰੈਕਟੋਰੇਟ ਵਜੋਂ ਜਾਣਿਆ ਜਾਂਦਾ ਸੀ। ਇਹ ਭਾਰਤੀ ਜਲ ਸੈਨਾ ਦੀ ਅੰਦਰੂਨੀ ਡਿਜ਼ਾਈਨ ਸੰਸਥਾ ਹੈ।45 ਹਜ਼ਾਰ ਟਨ ਵਜ਼ਨ ਵਾਲਾ ਆਈਐਨਐਸ ਵਿਕਰਾਂਤ ਭਾਰਤ ਵਿੱਚ ਬਣਿਆ ਸਭ ਤੋਂ ਵੱਡਾ ਜੰਗੀ ਬੇੜਾ ਹੈ। ਆਈਐਨਐਸ ਵਿਕਰਮਾਦਿਤਿਆ ਤੋਂ ਬਾਅਦ ਇਹ ਦੇਸ਼ ਦਾ ਦੂਜਾ ਏਅਰਕ੍ਰਾਫਟ ਕੈਰੀਅਰ ਹੈ। ਵਿਕਰਮਾਦਿੱਤਿਆ ਨੂੰ ਰੂਸੀ ਪਲੇਟਫਾਰਮ ‘ਤੇ ਬਣਾਇਆ ਗਿਆ ਸੀ।
LCA Navy Landing and Take Off #INSVikrant #AatmaNirbharBharat#IndianNavy #FutureProofForce@PMOIndia @DefenceMinIndia @DefProdnIndia @HALHQBLR https://t.co/t1AakOn2pi pic.twitter.com/Q9fi91tfB1
— SpokespersonNavy (@indiannavy) February 6, 2023