ਭਾਰਤੀ ਜਨਤਾ ਪਾਰਟੀ ਵੱਲੋਂ ਕੋਰ ਕਮੇਟੀ ਅਤੇ ਫਾਈਨਾਂਸ ਕਮੇਟੀ ਦਾ ਐਲਾਨ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਇਹਨਾਂ ਸਾਬਕਾ ਕਾਂਗਰਸੀਆਂ ਨੂੰ ਵੀ ਮਿਲੀ ਜਗ੍ਹਾ
ਚੰਡੀਗੜ੍ਹ 6 ਦਸੰਬਰ(ਵਿਸ਼ਵ ਵਾਰਤਾ)- ਪੰਜਾਬ ਭਾਜਪਾ ਵੱਲੋਂ ਪ੍ਰਦੇਸ਼ ਕੋਰ ਕਮੇਟੀ ਅਤੇ ਪ੍ਰਦੇਸ਼ ਵਿੱਤ ਕਮੇਟੀ ਦਾ ਐਲਾਨ ਕੀਤਾ ਗਿਆ ਹੈ।ਇਸ ਕੋਰ ਕਮੇਟੀ ਵਿੱਚ ਭਾਜਪਾ ਪ੍ਰਧਾਨ ਪਿਛਲੇ ਦਿਨੀਂ ਰਾਸ਼ਟਰੀ ਕਾਰਜਕਾਰਣੀ ਕਮੇਟੀ ਦਾ ਹਿੱਸਾ ਬਣਨ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਰਾਣਾ ਸੋਢੀ , ਫਤਿਹਜੰਗ ਬਾਜਵਾ ਤੇ ਵਿਜੇ ਸਾਂਪਲਾ ਨੂੰ ਵੀ ਕੋਰ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ।