ਚੰਡੀਗੜ, 20 ਮਾਰਚ:
ਭਾਰਤੀ ਚੋਣ ਕਮਿਸ਼ਨ ਨੇ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਕਿਸੇ ਵੀ ਕਿਸਮ ਦੇ ਰਾਜਨੀਤਕ ਪ੍ਰਚਾਰ ਸਬੰਧੀ ਗਤੀਵਿਧੀਆਂ ਲਈ ਫੌਜੀ ਕਾਰਵਾਈਆਂ ਦੀ ਵਰਤੋਂ ਨਾ ਕਰਨ ਹਿੱਤ ਇੱਕ ਅਡਵਾਈਜ਼ਰੀ ਜਾਰੀ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਫਸਰ ਸ੍ਰੀ ਐਸ. ਕਰੁਨਾ ਰਾਜੂ ਨੇ ਕਿਹਾ ਕਿ ਕਮਿਸ਼ਨ ਵੱਲੋਂ 9.3.2019 ਨੂੰ ਇੱਕ ਪੱਤਰ ਰਾਹੀਂ ਜਾਰੀ ਕੀਤੀ ਗਈ ਜਨਰਲ ਅਡਵਾਈਜ਼ਰੀ, ਜਿਸ ਵਿੱਚ ਰਾਜਨੀਤਕ ਪਾਰਟੀਆਂ/ ਉਮੀਦਵਾਰਾਂ ਵੱਲੋਂ ਕਿਸੇ ਇਸ਼ਤਿਹਾਰ ਵਿੱਚ ਸੁਰੱਖਿਆ ਅਧਿਕਾਰੀ ਦੀ ਫੋਟੋ ਜਾਂ ਸੁਰੱਖਿਆ ਅਧਿਕਾਰੀ ਸਬੰਧੀ ਸਮਾਰੋਹ ਦੀ ਫੋਟੋ ਲਗਾਉਣ ਤੋਂ ਮਨਾਹੀ ਦੇ ਨਾਲ ਹੀ ਹੁਣ ਰਾਜਨੀਤਕ ਪਾਰਟੀਆਂ/ਉਮੀਦਵਾਰ ਨੂੰ ਇਹ ਵੀ ਸਲਾਹ ਦਿੱਤੀ ਹੈ ਕਿ ਉਹ ਆਪਣੇ ਚੋਣ ਪ੍ਰਚਾਰ ਜਾਂ ਚੋਣ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਨੂੰ ਵਰਤਣ ਤੋਂ ਗੁਰੇਜ਼ ਕਰਨ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...