ਹੁਸ਼ਿਆਰਪੁਰ, 24 ਅਕਤੁਬਰ (ਵਿਸ਼ਵ ਵਾਰਤਾ)- ਹੁਸ਼ਿਆਰਪੁਰ ਭਾਜਪਾ ਨੂੰ ੳਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੀ ਸੀਨੀਅਰ ਨੇਤਾ ਅਤੇ ਐਸ.ਸੀ. ਕਮਿਸ਼ਨ ਪੰਜਾਬ ਦੀ ਸਾਬਕਾ ਮੈਂਬਰ ਭਾਰਤੀ ਕੈਨੇਡੀ ਨੇ ਅਕਾਲੀ ਦਲ (ਬ) ਦਾ ਹੱਥ ਫੜ ਲਿਆ। ਭਾਰਤੀ ਕੈਨੇਡੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੋਜੂਦਗੀ ਵਿੱਚ ਸ਼ਿਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਘੋਸ਼ਨਾ ਕੀਤੀ। ਉਹਨਾ ਦੇ ਸ਼ਿਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਨਾਲ ਲੋਕਾਂ ਦੀ ਲੜਾਈ ਲੜ ਰਿਹਾ ਹੈ ਉਸਦੇ ਚਲਦੇ ਦੂਸਰੀ ਪਾਰਟੀਆਂ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਿਰੋਮਣੀ ਅਕਾਲੀ ਦਲ ਦਾ ਹੱਥ ਫੜ ਰਹੇ ਹਨ। ਇਸ ਮੌਕੇ ਤੇ ਭਾਰਤੀ ਕੈਨੇਡੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਦੇ ਲਈ ਜੋ ਤਿੰਨ ਆਰਡੀਨੈਂਸ ਜਾਰੀ ਕੀਤੇ ਗਏ ਹਨ ਉਹਨਾ ਨੂੰ ਲੈ ਕੇ ਪੂਰੇ ਰਾਜ ਵਿੱਚ ਰੋਸ ਦੀ ਲਹਿਰ ਹੈ ਅਤੇ ਸ਼ਿਰੋਮਣੀ ਅਕਾਲੀ ਦਲ ਸੜਕਾਂ ਤੇ ਉਤਰ ਕੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਹੈ। ਇਸ ਤੋਂ ਇਲਾਵਾ ਉਤਰ ਪ੍ਰਦੇਸ਼ ਦੇ ਹਾਥਰਸ ਵਿੱਚ ਦਲਿਤ ਬੇਟੀ ਨਾਲ ਜੋ ਘਿਨੋਣੀ ਘਟਨਾ ਵਾਪਰੀ ਉਸਨੇ ਸਾਨੂੰ ਸਾਰਿਆ ਨੂੰ ਹਿਲਾ ਕੇ ਰੱਖ ਦਿਤਾ ਹੈ। ਸ਼ਿਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਦਲਿਤਾਂ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਲੜਾਈ ਲੜੀ ਹੈ।ਉਸ ਨੂੰ ਦੇਖਦੇ ਹਏ ਉਨ੍ਹਾਂ ਨੇ ਸਿ਼ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ। ਭਾਰਤੀ ਕੈਨੇਡੀ ਦੇ ਸਹੁਰਾ ਸਵ: ਕੌਂਸਲਰ ਮਹਿੰਦਰਪਾਲ ਲੰਬੇ ਸਮੇਂ ਤੱਕ ਵਾਲਮੀਕਿ ਸਭਾ ਦੇ ਪ੍ਰਧਾਨ ਵੀ ਰਹੇ ਅਤੇ ਉਨ੍ਹਾਂ ਦੀ ਜਨਤਾ ਵਿੱਚ ਅਲਗ ਹੀ ਪਹਿਚਾਣ ਸੀ। ਭਾਰਤੀ ਕੈਨੇਡੀ ਹੁਸਿ਼ਆਰਪੁਰ ਨਗਰ ਨਿਗਮ ਦੀ ਕੌਂਸਲਰ ਵੀ ਰਹਿ ਚੁੱਕੀ ਹੈ ਅਤੇ ਉਹਨ੍ਹਾਂ ਦੇ ਪਰਿਵਾਰ ਦਾ ਖੇਤਰ ਵਿੱਚ ਬਹੁਤ ਪ੍ਰਭਾਵ ਹੈ। ਇਸ ਮੌਕੇ ਤੇ ਭਾਰਤੀ ਵਾਲਮੀਕਿ ਧਰਮ ਸਮਾਜ (ਰਜਿ.) ਭਾਵਾਧਸ-ਭਾਰਤ ਦੇ ਰਾਸ਼ਟਰੀ ਮੁੱਖ ਸੰਚਾਲਕ ਵਿਰੇਸ਼ ਵਿਜੈ ਦਾਨਕ ਅਤੇ ਸਿ਼ਰੋਮਣੀ ਅਕਾਲੀ ਦਲ ਦੇ ਜਿ਼ਲ੍ਹਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ ਕਿ ਭਾਰਤੀ ਕੈਨੇਡੀ ਦੇ ਸਿ਼ਰੋਮਣੀ ਅਕਾਲੀ ਵਿੱਚ ਸ਼ਾਮਿਲ ਹੋਣ ਤੇ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੀਆਂ ਨਗਰ ਨਿਗਮ ਦੀਆਂ ਚੋਣਾ ਵਿੱਚ ਅਤੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਾਰਟੀ ਜ਼ੋਰਦਾਰ ਜਿੱਤ ਦਰਜ ਕਰੇਗੀ। ਇਸ ਮੌਕੇ ਤੇ ਭਾਰਤੀ ਕੈਨੇਡੀ ਦੇ ਨਾਲ ਭਾਵਾਧਸ ਦੇ ਅਹੁੱਦੇਦਾਰ ਸਨੀ ਖੋਸਲ, ਡਾ: ਆਰ.ਕੇ. ਗੌਤਮ, ਚੰਦਰਸ਼ੇਖਰ, ਅਰਜੁਨ ਮਰਵਾਹਾ, ਗੁਰਦਿਆਲ ਸਿੰਘ, ਓਮ ਪ੍ਰਕਾਸ਼ ਭੱਟੀ, ਰੂਪ ਲਾਲ ਥਾਪਰ ਕੌਂਸਲਰ, ਰਜਿੰਦਰ ਕੁਮਾਰ ਜਿੰਦੀ, ਪਰਮਜੀਤ ਪੰਮਾ, ਰਾਜੇਸ਼ ਸੂਰੀ, ਅਨਿਲ ਗਿਲ, ਨੀਰਜ ਸ਼ਹਿਜਾਦਾ, ਅਭਿ ਬੱਤਰਾ, ਸੁਨੀਲ ਬਤਰਾ,ਪ੍ਰੇਮ, ਡੈਨੀ, ਜਿੰਮੀ, ਸੁਖਾ, ਸਲੀਮ, ਹਨੀ, ਮੋਹਿਤ, ਚਾਂਦ ਸ਼ਰਮਾ, ਭਾਨੂ, ਚੰਦਨ ਹੰਸ, ਵਿਲਿਅਮ, ਸੁਖਵਿੰਦਰ ਕੋਕੋ, ਰਾਜੂ, ਤਰੁਨ ਖੋਸਲਾ, ਸੰਜੀਵ ਕੌਸ਼ਲ ਆਦਿ ਮੌਜੂਦ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਤਿਹਗੜ੍ਹ ਸਾਹਿਬ ਤੋਂ ‘ਆਪ’ ਉਮੀਦਵਾਰ ਗੁਰਪ੍ਰੀਤ ਜੀਪੀ ਲਈ ਕੀਤਾ ਚੋਣ ਪ੍ਰਚਾਰ, ਲੋਕਾਂ ਨੂੰ ਕਿਹਾ- ਕੰਮ ਕਰਨ ਵਾਲਿਆਂ ਨੂੰ 1 ਜੂਨ ਵਾਲੇ ਦਿਨ ਜ਼ਰੂਰ ਦਿਓ ਵੋਟ
ਅਸੀਂ ਭਾਜਪਾ ਵਾਂਗ ਜਾਤੀ-ਧਰਮ ਦੇ ਨਾਂ 'ਤੇ ਵੋਟਾਂ ਨਹੀਂ ਮੰਗਦੇ, ਅਸੀਂ ਬਿਜਲੀ, ਨਹਿਰੀ ਪਾਣੀ, ਸਕੂਲਾਂ, ਹਸਪਤਾਲਾਂ ਵਰਗੇ ਕੀਤੇ ਕੰਮਾਂ ਦੇ...