
ਚੰਡੀਗੜ•, 25 ਦਸੰਬਰ (ਅੰਕੁਰ )
ਸੰਸਦ ਵਿਚ ਗਤੀਰੋਧ ਲਈ ਭਾਜਪਾ ਨੂੰ ਦੋਸੀ ਠਹਿਰਾਉਂਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਆਖਿਆ ਹੈ ਕਿ ਭਾਜਪਾ ਸਰਕਾਰ ਦੇ ਅੜੀਅਲ ਰਵਈਏ ਕਾਰਨ ਸੈਸ਼ਨ ਦਾ ਅੱਧਾ ਸਮਾਂ ਬਰਬਾਦ ਹੋ ਚੁੱਕਾ ਹੈ। ਅੱਜ ਇੱਥੇ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਆਖਿਆ ਕਿ ਪਹਿਲਾਂ ਤਾਂ ਜਾਣ ਬੁੱਝ ਕੇ ਕੇਂਦਰ ਸਰਕਾਰ ਨੇ ਸਰਦ ਰੁੱਤ ਦਾ ਇਜਲਾਸ ਦੇਰੀ ਨਾਲ ਬੁਲਾਇਆ ਤਾਂ ਜੋ ਵਿਰੋਧੀ ਧਿਰ ਸਰਕਾਰਦੀਆਂ ਨਕਾਮੀਆਂ ਨੂੰ ਪ੍ਰਗਟ ਨਾ ਕਰ ਸਕੇ ਅਤੇ ਜਦ ਹੁਣ ਸੈਸ਼ਨ ਬੁਲਾਇਆ ਗਿਆ ਹੈ ਤਾਂ ਸਰਕਾਰ ਵੱਲੋਂ ਗਤੀ ਰੋਧਦੂਰ ਕਰਨ ਲਈ ਕੁਝ ਨਹੀਂ ਕੀਤਾ ਜਾ ਰਿਹਾ ਹੈ। ਜਾਖੜ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਸਾਬਕਾ ਪ੍ਰਧਾਨ ਮੰਤਰੀ ਸ: ਮਨਮੋਹਨ ਸਿੰਘ ਖਿਲਾਫ ਕੀਤੀ ਟਿੱਪਣੀ ਲਈ ਕੋਈ ਸਬੂਤ ਹੀ ਨਹੀਂ ਹਨ ਤਾਂ ਉਨ•ਾਂ ਨੂੰ ਨੈਤਿਕ ਅਧਾਰ ਤੇ ਸੰਸਦ ਵਿਚ ਆ ਕੇ ਆਪਣੀ ਭੁੱਲ ਮੰਨ ਲੈਣੀ ਚਾਹੀਦੀ ਹੈ ਤਾਂ ਜੋ ਸਸੰਦ ਦੀ ਕਾਰਵਾਈ ਚਲਾਈ ਜਾ ਸਕੇ।























