ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਜਵਾਬ
ਰਾਘਵ ਚੱਢਾ ਦੀ ਗੈਰ ਮੌਜੂਦਗੀ ਨੂੰ ਲੈ ਕੇ ਚੁੱਕੇ ਸਨ ਸਵਾਲ
ਚੰਡੀਗੜ੍ਹ, 18ਮਾਰਚ(ਵਿਸ਼ਵ ਵਾਰਤਾ) ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਰਾਘਵ ਚੱਢਾ ਦੀ ਗੈਰ ਮੌਜੂਦਗੀ ਨੂੰ ਲੈ ਕੇ ਚੁੱਕੇ ਸਵਾਲਾਂ ਦਾ ਠੋਕਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ X ਤੇ ਲਿਖਿਆ “ਜਾਖੜ ਸਾਹਬ ਜਿਸ ਪਾਰਟੀ ਚ ਅੱਜਕੱਲ ਹੋ ਉਸਦੀ ਫਿਕਰ ਕਰੋ..ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ..ਕਾਂਗਰਸ ਵੱਲੌਂ ਰਾਜ..ਭਾਜਪਾ ਦੇ ਪਰਧਾਨ ਅਤੇ ਅਕਾਲੀ ਦਲ ਨੂੰ ਗੱਠਜੋੜ ਦਾ ਸੱਦਾ..ਸਾਹਿਬ ਜੀ ਤੁਸੀ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ..ਕਦੇ ਮਰਜਾ ਚਿੜਿਏ..ਕਦੇ ਜਿਉਂਜਾ ਚਿੜਿਏ. ਜਵਾਬ ਦਿਓ”
https://x.com/BhagwantMann/status/1769732075261718921?s=20
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸੁਨੀਲ ਜਾਖੜ ਵੱਲੋਂ ਰਾਘਵ ਚੱਢਾ ਦੀ ਗੈਰ ਮੌਜੂਦਗੀ ਨੂੰ ਲੈ ਕੇ ਸ਼ੋਸ਼ਲ ਮੀਡੀਆ ਸਵਾਲ ਕੀਤਾ ਗਿਆ ਸੀ। ਜਾਖੜ ਨੇ ਲਿਖਿਆ ਸੀ “ਸਿਆਸੀ ਤੌਰ ਤੇ ਗਰਮਾਏ ਇਸ ਮਾਹੌਲ ਵਿਚ ਇਸ ਮੋੜ ਤੇ ਸ਼੍ਰੀ ਰਾਘਵ ਚੱਢਾ ਦੀ ਗੈਰ-ਮੌਜੂਦਗੀ ਦੇ ਕਈ ਕਾਰਨ ਦੱਸੇ ਜਾ ਰਹੇ ਹਨ। ਇਸ ਤੇ ਸ੍ਰੀ ਕੇਜਰੀਵਾਲ ਅਤੇ ਸ੍ਰੀ ਭਗਵੰਤ ਮਾਨ ਦੀ ਚੁੱਪੀ ਨੇ ਵੀ ਅਜਿਹੀਆਂ ਚਰਚਾਵਾਂ ਨੂੰ ਹੋਰ ਬਲ ਦਿਤਾ ਹੈ l ਹੁਣ ਇੱਕ ਖਬਰ ਸਾਹਮਣੇ ਆਈ ਹੈ ਕਿ ਸ਼੍ਰੀ ਚੱਢਾ ਅੱਖਾਂ ਦੇ ਇਲਾਜ ਲਈ ਲੰਡਨ ਗਏ ਹੋਏ ਹਨ। ਜੇਕਰ ਅਜਿਹਾ ਹੈ, ਤਾਂ ਮੈਂ ਉਹਨਾਂ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।”
https://x.com/sunilkjakhar/status/1769588324782714934?t=uIHVGox142cASu0IBZ-VXg&s=08