ਭਾਜਪਾ ਪਾਰਟੀ ਵੱਲੋਂ ਮਿਲੇ ਕਾਰਨ ਦੱਸੋ ਨੋਟਿਸ ਦਾ ਅਨਿਲ ਜੋਸ਼ੀ ਨੇ ਦਿੱਤਾ ਜਵਾਬ
ਪੰਜਾਬ ਦੇ ਲੋਕਾਂ ਦੀ, ਵੱਖ ਵੱਖ ਵਰਗਾਂ ਦੀ ਗੱਲ ਕਰਨਾ ਕੀ ਅਨੁਸ਼ਾਸਨਹੀਣਤਾ ਹੈ? –ਅਨਿਲ ਜੋਸ਼ੀ
ਚੰਡੀਗੜ੍ਹ,9 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਦੇ ਸਾਬਕਾ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਨਿਲ ਜੋਸ਼ੀ ਨੇ ਪਾਰਟੀ ਵੱਲੋਂ ਜਾਰੀ ਕੀਤੇ ਕਾਰਣ ਦੱਸੋ ਨੋਟਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਆਮ ਲੋਕਾਂ ਦੀ ਆਵਾਜ ਉਠਾਉਦੇ ਰਹੇ ਹਨ ਅਤੇ ਕਦੇ ਵੀ ਪਾਰਟੀ ਖਿਲਾਫ ਕੋਈ ਗੱਲ ਨਹੀਂ ਕੀਤੀ । ਆਪਣੇ 2 ਸਫਿਆਂ ਦੇ ਜਵਾਬ ਵਿੱਚ ਅਨਿਲ ਜੋਸ਼ੀ ਨੇ ਪਾਰਟੀ ਪ੍ਰਧਾਨ ਅੱਗੇ ਕਈ ਸਵਾਲ ਵੀ ਰੱਖੇ ਹਨ।ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ, ਵੱਖ ਵੱਖ ਵਰਗਾਂ ਦੀ ਗੱਲ ਕਰਨਾ ਕੀ ਅਨੁਸ਼ਾਸਨਹੀਣਤਾ ਹੈ ? ਉਹਨਾਂ ਨੇ ਪਾਰਟੀ ਦੇ ਵਰਕਰਾਂ ਉੱਤੇ ਹੋ ਰਹੇ ਹਮਲਿਆਂ ਬਾਰੇ ਵੀ ਸੁਝਾਅ ਦਿੱਤੇ ਹਨ ।























