ਚੰਡੀਗੜ੍ਹ ਨਗਰ ਨਿਗਮ ਚੋਣਾਂ
ਭਾਜਪਾ ਨੇ 23 ਉਮੀਦਵਾਰਾਂ ਦਾ ਕੀਤਾ ਐਲਾਨ
ਟਿਕਟਾਂ ਦੇ ਐਲਾਨ ਤੋਂ ਨਾਰਾਜ਼ ਕਈ ਆਗੂਆਂ ਨੇ ਦਿੱਤੇ ਅਸਤੀਫ਼ੇ

ਚੰਡੀਗੜ੍ਹ, 2ਦਸੰਬਰ(ਵਿਸ਼ਵ ਵਾਰਤਾ)- ਭਾਜਪਾ ਨੇ ਨਗਰ ਨਿਗਮ ਚੋਣਾਂ ਲਈ 23 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 17 ਅਜਿਹੇ ਉਮੀਦਵਾਰ ਹਨ ਜੋ ਪਹਿਲੀ ਵਾਰ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮੌਜੂਦਾ ਕੌਂਸਲਰਾਂ ਦੀਆਂ ਪਤਨੀਆਂ ਜਾਂ ਰਿਸ਼ਤੇਦਾਰ ਹਨ। ਟਿਕਟਾਂ ਦੇ ਐਲਾਨ ਨਾਲ ਹੀ ਭਾਜਪਾ ਆਗੂ ਅਤੇ ਕਿਸਾਨ ਮੋਰਚਾ ਦੀ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਰਪ੍ਰੀਤ ਹੈਪੀ ਸਮੇਤ ਕਈ ਆਗੂਆਂ ਨੇ ਅਸਤੀਫ਼ੇ ਦੇ ਦਿੱਤੇ ਹਨ।






















