ਭਾਜਪਾ ਨੂੰ ਲੈ ਕੇ ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਗਾਂਧੀ ਨੂੰ ਦਿੱਤੀ ਇਹ ਨਸੀਹਤ
ਪੜ੍ਹ ਲਓ, ਕੀ ਕਿਹਾ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ

ਚੰਡੀਗੜ੍ਹ, 28ਅਕਤੂਬਰ(ਵਿਸ਼ਵ ਵਾਰਤਾ)-ਸਿਆਸਤ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਸ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਹਾਕਿਆਂ ਤੱਕ ਭਾਰਤ ਦੀ ਸਿਆਸਤ ਵਿੱਚ ਇੱਕ ਵੱਡੀ ਤਾਕਤ ਬਣੀ ਰਹੇਗੀ। ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਗੋਆ ਦੌਰੇ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ, ‘ਜਿਸ ਤਰ੍ਹਾਂ ਕਾਂਗਰਸ ਭਾਰਤੀ ਸਿਆਸਤ ਦੇ ਪਹਿਲੇ 40 ਸਾਲ ਕੇਂਦਰ ‘ਚ ਸੀ, ਉਸੇ ਤਰ੍ਹਾਂ ਭਾਜਪਾ ਭਾਵੇਂ ਹਾਰੇ ਜਾਂ ਜਿੱਤੇ, ਸਿਆਸਤ ਦੇ ਕੇਂਦਰ ਵਿੱਚ ਰਹੇਗੀ। ਭਾਜਪਾ ਕਿਤੇ ਨਹੀਂ ਜਾਣ ਵਾਲੀ। ਇੱਕ ਵਾਰ ਜਦੋਂ ਤੁਸੀਂ ਰਾਸ਼ਟਰੀ ਪੱਧਰ ਤੇ 30% ਵੋਟਾਂ ਹਾਸਲ ਕਰ ਲੈਂਦੇ ਹੋ, ਤਾਂ ਇੰਨੀ ਜਲਦੀ ਸਿਆਸੀ ਤਸਵੀਰ ਤੋਂ ਦੂਰ ਨਹੀਂ ਹੱਟਦੇ। ਉਹਨਾਂ ਨੇ ਕਿਹਾ ਕਿ ਕਦੇ ਵੀ ਇਸ ਭੁਲੇਖੇ ‘ਚ ਨਾ ਰਹੋ ਕਿ ਲੋਕ ਗੁੱਸੇ ਵਿੱਚ ਹਨ ਅਤੇ ਉਹ ਮੋਦੀ ਨੂੰ ਬਾਹਰ ਕਰ ਦੇਣਗੇ, ਹੋ ਸਕਦਾ ਹੈ ਕਿ ਉਹ ਮੋਦੀ ਨੂੰ ਬਾਹਰ ਕਰ ਦੇਣ, ਪਰ ਭਾਜਪਾ ਕਿਤੇ ਨਹੀਂ ਜਾਣ ਵਾਲੀ। ਤੁਹਾਨੂੰ ਅਗਲੇ ਕਈ ਦਹਾਕਿਆਂ ਤੱਕ ਭਾਜਪਾ ਨਾਲ ਲੜਨਾ ਪਵੇਗਾ।
ਇਸੇ ਦੌਰਾਨ ਪ੍ਰਸ਼ਾਤ ਕਿਸ਼ੋਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹ ਸ਼ਾਇਦ ਇਸ ਭੁਲੇਖੇ ਵਿੱਚ ਬੈਠੇ ਹਨ ਕਿ ਭਾਜਪਾ ਉਦੋਂ ਤੱਕ ਮਜ਼ਬੂਤ ਹੈ ਜਦੋਂ ਤੱਕ ਮੋਦੀ ਸੱਤਾ ਵਿੱਚ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਤੁਸੀਂ ਮੋਦੀ ਦੀ ਤਾਕਤ ਨੂੰ ਨਹੀਂ ਸਮਝਦੇ, ਤੁਸੀਂ ਉਨ੍ਹਾਂ ਨੂੰ ਹਰਾ ਨਹੀਂ ਸਕੋਗੇ। ਮੈਂ ਜੋ ਸਮੱਸਿਆ ਵੇਖਦਾ ਹਾਂ ਉਹ ਇਹ ਹੈ ਕਿ ਵਧੇਰੇ ਲੋਕ ਉਨ੍ਹਾਂ ਦੀ ਤਾਕਤ ਨੂੰ ਸਮਝਣ ਲਈ ਆਪਣਾ ਸਮਾਂ ਨਹੀਂ ਦੇ ਰਹੇ। ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਕੀ ਕਾਰਨ ਹੈ। ਜੇਕਰ ਤੁਸੀਂ ਇਸ ਗੱਲ ਨੂੰ ਸਮਝ ਲਓਗੇ, ਤਾਂ ਤੁਸੀਂ ਉਨ੍ਹਾਂ ਨੂੰ ਹਰਾਉਣ ਲਈ ਕਾਊਂਟਰ ਲੱਭ ਸਕਦੇ ਹੋ।






















