ਭਾਜਪਾ ਦੇ ਮੁੱਖ ਮੰਤਰੀ ਚਹਿਰੇ ਤੇ ਰਾਣਾ ਸੋਢੀ ਦਾ ਬਿਆਨ
ਚੰਡੀਗੜ੍ਹ, 16ਜਨਵਰੀ(ਵਿਸ਼ਵ ਵਾਰਤਾ)- ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰ ਦਾ ਫੈਸਲਾ ਕਰਨ ਲਈ ਬੀਤੇ ਸ਼ਨੀਵਾਰ ਨੂੰ ਪੰਜਾਬ ਭਾਜਪਾ ਦੀ ਚੋਣ ਕਮੇਟੀ ਦੀ ਮੀਟਿੰਗ ਹੋਈ । ਇਸ ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਪਾਰਟੀ ਵੱਲੋਂ ਵਿਧਾਨ ਸਭਾ ਵਿੱਚ ਕੌਣ-ਕੌਣ ਉਮੀਦਵਾਰ ਹੋ ਸਕਦਾ ਹੈ। ਇਸ ਦਾ ਪੈਨਲ ਤਿਆਰ ਕੀਤਾ ਜਾ ਰਿਹਾ ਹੈ ਤੇ ਇਹ ਨਾਂ ਪਾਰਲੀਮੈਂਟ ਬੋਰਡ ਨੂੰ ਭੇਜੇ ਜਾਣਗੇ, ਜੋ ਨਾਵਾਂ ਨੂੰ ਅੰਤਿਮ ਰੂਪ ਦੇਣਗੇ। ਮੁੱਖ ਮੰਤਰੀ ਦੇ ਚਹਿਰੇ ਤੇ ਰਾਣਾ ਸੋਢੀ ਨੇ ਕਿਹਾ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਾਂ ਉਤੇ ਚੋਣਾਂ ਦਾ ਸੁਨੇਹਾ ਦਿੰਦੇ ਹਾਂ। ਓਹੀ ਸਾਡਾ ਮੈਨੀਫੈਸਟੋ ਹੈ ਤੇ ਉਨ੍ਹਾਂ ਦੇ ਨਾਂ ਤੇ ਪੰਜਾਬ ਦੇ ਲੋਕਾਂ ਨਾਲ ਵਚਨਬੱਧਤਾ ਹੋਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੇ 10 ਮਾਰਚ ਨੂੰ ਨਤੀਜੇ ਦੇਣੇ ਹਨ ਤੇ ਤੁਸੀਂ ਦੇਖਣਾ 10 ਮਾਰਚ ਨੂੰ ਕੀ ਹੋਵੇਗਾ।






















