ਭਾਜਪਾ ਦੀ 9 ਤਰੀਕ ਦੀ ਪਟਿਆਲਾ ਵਿਸ਼ਾਲ ਰੈਲੀ ਦੀ ਤਿਆਰੀਆਂ ਮੁਕੰਮਲ
ਜੈ ਇੰਦਰ ਕੌਰ ਅਤੇ ਹੋਰ ਪਟਿਆਲਾ ਭਾਜਪਾ ਨੇਤਾਵਾਂ ਨੇ ਤਿਆਰੀਆਂ ਦਾ ਲਿਆ ਜਾਇਜ਼ਾ, ਸਿਹਤ ਮੰਤਰੀ ਮਨਸੁੱਖ ਮਾਂਡਵੀਆ ਕਰਨਗੇ ਲੋਕਾਂ ਨੂੰ ਸੰਬੋਧਨ
ਪੰਜਾਬ ਦੀ ਜਨਤਾ ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹੀ ਜਿਤਾਵੇਗੀ – ਜੈ ਇੰਦਰ ਕੌਰ
ਪਟਿਆਲਾ, 8 ਜੂਨ (ਵਿਸ਼ਵ ਵਾਰਤਾ):ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 9 ਸਾਲ ਪੂਰੇ ਹੋਣ ‘ਤੇ ਪੂਰੇ ਦੇਸ਼ ਭਰ ਵਿੱਚ ਭਾਜਪਾ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਪਟਿਆਲਾ ਵਿੱਚ ਵੀ ਭਾਜਪਾ ਵਲੋਂ ਇਕ ਵਿਸ਼ਾਲ ਜਨਤਕ ਰੈਲੀ ਦਾ ਆਯੋਜਨ 9 ਜੂਨ ਨੂੰ ਕਰਵਾਇਆ ਜਾ ਰਿਹਾ ਹੈ।
ਇਥੇ ਜਾਰੀ ਇਕ ਪ੍ਰੈਸ ਬਿਆਨ ਰਾਹੀਂ ਪੰਜਾਬ ਭਾਜਪਾ ਦੀ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਪੁੱਤਰੀ ਜੈ ਇੰਦਰ ਕੌਰ ਨੇ ਦੱਸਿਆ, “ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਦੇ ਸੱਤਾ ਵਿੱਚ 9 ਸਾਲ ਪੂਰੇ ਹੋਣ ਦੇ ਜਸ਼ਨਾਂ ਤਹਿਤ ਪੰਜਾਬ ਭਾਜਪਾ ਵੱਲੋਂ 9 ਜੂਨ ਸ਼ੁਕਰਵਾਰ, ਨੂੰ ਸਵੇਰੇ 10 ਵਜੇ ਪਟਿਆਲਾ ਦੀ ਸਰਹਿੰਦ ਰੋਡ ਵਿਖੇ ਸਥਿਤ ਅਨਾਜ ਮੰਡੀ ਵਿਖੇ ਇਕ ਵਿਸ਼ਾਲ ਜਨਤਕ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸਨੂੰ ਸੰਬੋਧਨ ਕਰਨ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਮਾਨਯੋਗ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਜੀ ਪਹੁੰਚ ਰਹੇ ਹਨ।”
ਜੈ ਇੰਦਰ ਕੌਰ ਨੇ ਲੋਕ ਸਭਾ ਚੋਣਾਂ ਵਿੱਚ ਜਿੱਤ ਦਾ ਭਰੋਸਾ ਦਿਵਾਉਂਦੀ ਕਿਹਾ, “ਮੈਨੂੰ ਪੂਰਾ ਯਕੀਨ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਲੋਕ ਸਿਰਫ਼ ਭਾਜਪਾ ਨੂੰ ਹੀ ਵੋਟ ਪਾਕੇ ਜੇਤੂ ਬਣਾਉਣਗੇ।
ਪਟਿਆਲਾ ਦੀ ਅਨਾਜ ਮੰਡੀ ਵਿਖੇ ਅੱਜ ਸੂਬਾ ਮੀਤ ਪ੍ਰਧਾਨ ਜੈ ਇੰਦਰ ਕੌਰ, ਜ਼ਿਲ੍ਹਾ ਪ੍ਰਧਾਨ ਕੇਕੇ ਮਲਹੋਤਰਾ, ਹਰਮੇਸ਼ ਗੋਇਲ, ਸੁਰਜੀਤ ਸਿੰਘ ਗੜ੍ਹੀ, ਕੇਕੇ ਸ਼ਰਮਾ, ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਵਿਜੈ ਕੁਮਾਰ ਕੂਕਾ, ਅਨਿਲ ਮੰਗਲਾ, ਨਿਖਿਲ ਕੁਮਾਰ ਕਾਕਾ, ਅਤੁਲ ਜੋਸ਼ੀ, ਸੰਜੇ ਸ਼ਰਮਾ, ਗੋਪੀ ਰੰਗੀਲਾ ਅਤੇ ਪਟਿਆਲਾ ਭਾਜਪਾ ਦੀ ਪੂਰੀ ਟੀਮ ਨੇ ਤਿਆਰੀਆਂ ਦਾ ਜਾਇਜ਼ਾ ਲਿਆ।