ਹੁਸ਼ਿਆਰਪੁਰ 8 ਅਕਤੂਬਰ ( ਵਿਸ਼ਵ ਵਾਰਤਾ ) – ਯੂ ਪੀ ਵਿੱਚ ਜਦੋ ਦੀ ਯੋਗੀ ਸਰਕਾਰ ਬਣੀ ਹੈ ਸੂਬੇ ਵਿੱਚ ਦੀਆ ਹੱਤਿਆਵਾਂ ਅਤੇ ਲੜਕੀਆਂ ਨਾਲ ਬਲਾਤਕਾਰ ਆਮ ਜਿਹੀ ਗੱਲ ਹੋ ਗਈ ਹੈ ਬਾਹੁਬਲੀ ਅਤੇ ਉੱਚ ਜਾਤੀ ਦੇ ਅਪਰਾਧਿਕ ਲੋਕਾਂ ਦੇ ਹੌਂਸਲੇ ਇੰਨੇ ਵੱਧ ਚੁੱਕੇ ਹਨ ਕਿ ਸਰਕਾਰ ਦੀ ਪੁਸਤ ਪਨਾਹੀ ਹੋਣ ਕਾਰਣ ਉਹ ਅਪਰਾਧ ਕਰਨਾ ਆਪਣੀ ਸ਼ਾਨ ਸਮਝਦੇ ਹਨ ਯੂ. ਪੀ ਵਿੱਚ ਆਏ ਦਿਨ ਕੋਈ ਨਾ ਕੋਈ ਘਟਨਾ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰਦੀ ਹੀ ਰਹਿੰਦੀ ਹੈ, ਪਰ ਤਾਜ਼ਾ ਘਟਨਾ ਹਥਰਸ ਵਾਲੀ ਘਟਨਾ ਨੇ ਸਰਕਾਰ ਤੇ ਇਨਸਾਨੀਅਤ ਦਾ ਜ਼ਨਾਜ਼ਾ ਹੀ ਕੱਢ ਕੇ ਰੱਖ ਦਿੱਤਾ ਇਹ ਵਿਚਾਰ ਇੰਡੀਅਨ ਉਵਰਸੀਜ ਕਾਗਰਸ ਯੂਰਪ ਦੀ ਮਹਿਲਾ ਵਿੰਗ ਦੀ ਕਨਵੀਨਰ ਡਾ ਸੋਨੀਆ ਨੇ ਪੱਤਰਕਾਰਾ ਨਾਲ ਸਾਝੇ ਕੀਤੇ ਉਹਨਾ ਕਿਹਾ ਕਿ ਇੱਕ ਮਜਬੂਰ ਲੜਕੀ ਦਾ ਪਹਿਲਾਂ ਤਾਂ ਗੈਂਗਰੇਪ ਕੀਤਾ ਗਿਆ, ਫਿਰ ਉਸ ਦੀ ਜੀਭ ਵੱਢ ਦਿੱਤੀ ਗਈ ਤੇ ਨਾਲ ਹੀ ਰੀੜ੍ਹ ਦੀ ਹੱਡੀ ਵੀ ਤੋੜ ਦਿੱਤੀ ਗਈ ਤੇ ਕੁਝ ਦਿਨਾਂ ਦੀ ਜਲਾਲਤ ਦੀ ਜ਼ਿੰਦਗੀ ਭੋਗ ਕੇ ਉਕਤ ਭਾਰਤ ਦੀ ਲੜਕੀ ਅਲਵਿਦਾ ਕਹਿ ਗਈ | ਇੱਥੇ ਹੀ ਸਿੱਤਮ ਖ਼ਤਮ ਨਹੀਂ ਹੋਇਆ | ਪੁਲਿਸ ਨੇ ਵਹਿਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਸਾਰੇ ਸਬੂਤ ਮਿਟਾਉਣ ਲਈ ਉਕਤ ਲੜਕੀ ਦੇ ਮਾਂ – ਬਾਪ ਜਾਂ ਹੋਰ ਰਿਸ਼ਤੇਦਾਰ ਦੀ ਹਾਜ਼ਰੀ ਤੋਂ ਬਿਨ੍ਹਾਂ ਹੀ ਸੰਸਕਾਰ ਕਰਕੇ ਇਹ ਸਾਬਤ ਕਰ ਦਿੱਤਾ ਕਿ ਉੱਥੇ ਤਕੜੇ ਤੇ ਜੁੱਤੀ ਵਾਲਿਆਂ ਦੀ ਸਰਕਾਰ ਹੈ ਤੇ ਉਨ੍ਹਾਂ ਡਾਹਡਿਆਂ ਦੀ ਹੀ ਚਲਦੀ ਹੈ | ਕਨੂੰਨ ਵਿਵਸਥਾ ਬਿੱਲਕੁਲ ਖ਼ਤਮ ਹੈ | ਉਹਨਾ ਕਿਹਾ ਕਿ ਜ਼ਿਕਰਯੋਗ ਹੈ,ਕਿ ਫਲੂਨ ਦੇਵੀ (ਨਾਮੀ ਡਾਕੂ) ਬਣਕੇ ਸਾਰੇ ਦੇ ਸਾਰੇ ਆਪਣੇ ਆਪ ਨੂੰ ਠਾਕਰ ਕਹਾਉਣ ਵਾਲਿਆ ਨੂੰ ਲਾਈਨ ਵਿੱਚ ਖੜਿਆ ਕਰਕੇ ਗੋਲੀਆ ਨਾਲ ਭੁੰਨੇ ਸਨ ਫੂਲਨ ਦੇਵੀ ਬਾਅਦ ਵਿੱਚ ਐਮ. ਪੀ. ਬਣੀ ਵੀ ਇਨ੍ਹਾਂ ਹਾਲਾਤਾਂ ਵਿੱਚ ਗੁਜ਼ਰ ਕੇ ਕਿੱਥੇ ਤੋਂ ਕਿੱਥੇ ਪਹੁੰਚ ਗਈ ਸੀ ? ਮੋਦੀ ਸਰਕਾਰ ਨੂੰ ਇਹੋ ਜਿਹੇ ਲੋਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਨੂੰਨ ਬਣਾ ਕੇ ਯਕਤਰਫ਼ਾ ਸਜ਼ਾ ਦਿਵਾਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਦਰਿੰਦੇ ਦੀ ਕਿਸੇ ਦੀ ਧੀ – ਭੈਣ ਵੱਲ ਅੱਖ ਤੇ ਹੱਥ ਚੁੱਕਣ ਦੀ ਹਿੰਮਤ ਨਾ ਪੈ ਸਕੇ ਕਿਉਂਕਿ, ਕੀ ਹੁੰਦਾ ਕੁਝ ਦਿਨਾਂ ਦਾ ਰੌਲਾ ਪੈਂਦਾ ਫਿਰ ਗੱਲ ਆਈ – ਗਈ ਹੋ ਜਾਂਦੀ ਹੈ | ਤਕੜੇ ਲੋਕ ਪੈਸੇ ਤੇ ਪਹੁੰਚ ਦੇ ਜ਼ੋਰ ਨਾਲ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ | ਕਨੂੰਨ ਤੇ ਸਰਕਾਰਾਂ ਉਨ੍ਹਾਂ ਅੱਗੇ ਬੇਵੱਸ ਹਨ | ਉਹਨਾ ਨੇ ਕਿਹਾ ਕਿ ਲੋਕ ਸਭਾ ਵਿੱਚ 78 ਔਰਤ ਮੈਂਬਰ ਪਾਰਲੀਮੈਂਟ ਵੱਲੋਂ ਆਵਾਜ਼ ਨਾ ਉਠਾਉਣਾ ਵੀ ਸ਼ਰਮ ਵਾਲੀ ਗੱਲ ਹੈ | ਇੱਥੇ ਇਹ ਗੱਲ ਦਾ ਵੀ ਜ਼ਿਕਰ ਕਰਨਾ ਪੈਂਦਾ ਹੈ ਕਿ ਆਪਣੀਆਂ ਬਹੂ – ਬੇਟੀਆਂ ਦੀ ਇਜ਼ਤ – ਆਬਰੂ ਦੀ ਖੁਦ ਰੱਖਿਆ ਕਰਨੀ ਪੈਣੀ ਹੈ ਕਿਉਂਕਿ ਸਰਕਾਰਾਂ ਨੂੰ ਚਲਾਉਣ ਵਾਲੇ ਬੇ ਔਲਾਦੇ ਹਨ | ਵਹਿਸ਼ੀਆਂ ਦਾ ਮੂੰਹ ਮੋੜਨ ਲਈ ਸਖ਼ਤ ਤੋਂ ਸਖ਼ਤ ਕਨੂੰਨ ਬਣਾ ਕੇ, ਦਿੱਤੀਆਂ ਸਜ਼ਾਵਾਂ ਦੀ ਦੁਨੀਆਂ ਤੇ ਮਿਸਾਲ ਬਣਨੀ ਚਾਹੀਦੀ ਹੈ ਤਾਂ ਹੀ ਉਕਤ ਵਾਪਰ ਰਹੀਆਂ ਘਟਨਾਵਾਂ ਖ਼ਤਮ ਹੋ ਸਕਦੀਆਂ ਹਨ |
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ
ਵਸੀਕਾ ਨਵੀਸ ਤੇ ਉਸ ਦਾ ਸਹਾਇਕ 225000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਚੰਡੀਗੜ੍ਹ,...