ਭਾਖੜਾ ਨਹਿਰ ਵਿੱਚ ਡਿੱਗੀ ਕਾਰ,ਚਾਲਕ ਦੀ ਮੌਤ
ਚੰਡੀਗੜ੍ਹ,7ਮਈ(ਵਿਸ਼ਵ ਵਾਰਤਾ)- ਰੋਪੜ੍ਹ ਨੇੜੇ ਅੱਜ ਸਵੇਰੇ ਭਿਓਰਾ ਪੁਲ (ਰੂਪਨਗਰ-ਚੰਡੀਗੜ੍ਹ ਰੋਡ) ਦੇ ਹੇਠਾਂ ਤੋਂ ਲੰਘਦੀ ਭਾਖੜਾ ਨਹਿਰ ‘ਚ ਕਾਰ ਡਿੱਗ ਗਈ । ਘਟਨਾ ਤੋਂ ਤੁਰੰਤ ਬਾਅਦ ਉੱਥੇ ਮੌਜੂਦ ਗੋਤਾਖੋਰਾਂ ਨੇ ਗੱਡੀ ਅਤੇ ਡਰਾਈਵਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ ਅਤੇ ਕਾਰ ਚਾਲਕ ਦੀ ਮੌਤ ਹੋ ਗਈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਾਰ ਚਾਲਕ ਨੇ ਜਾਣਬੁੱਝ ਕੇ ਕਾਰ ਨਹਿਰ ਵਿੱਚ ਸੁੱਟੀ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।ਕਾਰ ਦਾ ਨੰਬਰ ਪੀਬੀ 65 ਜੀ 0007 ਹੈ। ਇਸ ਮੌਕੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਦੇ ਨਾਲ ਕਾਰ ਨੂੰ ਬਾਹਰ ਕੱਢ ਲਿਆ ਹੈ।























