• Latest
  • Trending
ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ

5 years ago
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

12 minutes ago
Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ – ਹਰਪਾਲ ਚੀਮਾ

Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ – ਹਰਪਾਲ ਚੀਮਾ

19 minutes ago
🌷THOUGHT OF THE DAY : ਅੱਜ ਦਾ ਵਿਚਾਰ🌷 🌷Aaj ka vichar 🌷

🌷THOUGHT OF THE DAY : ਅੱਜ ਦਾ ਵਿਚਾਰ🌷 🌷Aaj ka vichar 🌷

22 minutes ago
International: ਮਿਡਟਰਮ ਚੋਣਾਂ ’ਚ ਹਾਰ ਲਈ ਟਰੰਪ ਨੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ

International: ਮਿਡਟਰਮ ਚੋਣਾਂ ’ਚ ਹਾਰ ਲਈ ਟਰੰਪ ਨੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ

34 minutes ago
Punjab: ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ

Punjab: ਭਾਜਪਾ ਹਮੇਸ਼ਾ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੇ ਮੌਕੇ ਲੱਭਦੀ ਰਹਿੰਦੀ ਹੈ: ਬਲਤੇਜ ਪੰਨੂ

41 minutes ago
Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

Cricket: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਵਨਡੇ ਮੈਚ ਅੱਜ, ਮੀਂਹ ਕਾਰਨ ਟਾਸ ‘ਚ ਦੇਰੀ

47 minutes ago
Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 10 November 2026 | Ang 678 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

10 hours ago
ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

ਕਿਰਤ ਮੰਤਰਾਲੇ ਨੇ ਨੌਕਰੀ ਲੱਭਣ ਵਾਲਿਆਂ ਨੂੰ ‘ਨੈਸ਼ਨਲ ਕਰੀਅਰ ਸਰਵਿਸ’ ਦੇ ਨਾਂ ‘ਤੇ ਆਉਣ ਵਾਲੀਆਂ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਤੋਂ ਕੀਤਾ ਸੁਚੇਤ 

12 hours ago
ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

ਭਿਆਨਕ ਸੜਕ ਹਾਦਸੇ ‘ਚ ਤਿੰਨ ਲੋਕਾਂ ਦੀ ਮੌਤ

12 hours ago
ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

ਭਾਈ ਦੂਜ ‘ਤੇ ‘ਨਮੋ ਭਾਰਤ’ ਰੇਲ ਗੱਡੀਆਂ 32 ਵਾਧੂ ਫੇਰੇ ਲਗਾਉਣਗੀਆਂ

13 hours ago
ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

ਬਿਹਾਰ: ਪ੍ਰਧਾਨ ਮੰਤਰੀ ਮੋਦੀ ਦੇ 21 ਨਵੰਬਰ ਦੇ ਦੌਰੇ ਲਈ NDA ਵੱਲੋਂ ਸ਼ਾਨਦਾਰ ਸਵਾਗਤ ਦੀਆਂ ਤਿਆਰੀਆਂ

13 hours ago
Hindi News
English News
Tuesday, November 10, 2026
No Result
View All Result
20 °c
Chandigarh
22 ° Wed
23 ° Thu
23 ° Fri
24 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ

October 19, 2021
in ਸਿਆਸੀ, ਹਰਿਆਣਾ, ਖਬਰਾਂ, ਖੇਤੀਬਾੜੀ, ਚੰਡੀਗੜ੍ਹ, ਦਿੱਲੀ, ਪੰਜਾਬ
ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ

ਭਾਕਿਯੂ (ਏਕਤਾ ਉਗਰਾਹਾਂ) ਵੱਲੋਂ ਸਿੰਘੂ ਬਾਰਡਰ ਘਟਨਾ ਦੀ ਡੂੰਘੀ ਜਾਂਚ ਕਰਕੇ ਸੱਚ ਸਾਹਮਣੇ ਲਿਆਉਣ ਦੀ ਮੰਗ

ਚੰਡੀਗੜ੍ਹ 19 ਅਕਤੂਬਰ ( ਵਿਸ਼ਵ ਵਾਰਤਾ ) ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦਾ ਤੱਥ ਆਧਾਰਿਤ ਮੱਤ ਹੈ ਕਿ ਸਿੰਘੂ ਬਾਰਡਰ ਉੱਤੇ ਇੱਕ ਨੌਜਵਾਨ ਨੂੰ ਕੋਹ-ਕੋਹ ਕੇ ਕਤਲ ਕਰਨ ਦੀ ਵਾਪਰੀ ਘਟਨਾ ਬੇਹੱਦ ਨਿੰਦਣਯੋਗ ਤੇ ਅਫ਼ਸੋਸਨਾਕ ਹੈ। ਜਿਸ ਵਹਿਸ਼ੀਆਨਾ ਤਰੀਕੇ ਨਾਲ ਇਹ ਕਤਲ ਕੀਤਾ ਗਿਆ ਹੈ , ਉਸ ਨੇ ਹਰ ਇਨਸਾਫ਼ਪਸੰਦ ਵਿਅਕਤੀ ਦਾ ਹਿਰਦਾ ਵਲੂੰਦਰਿਆ ਹੈ। ਬਿਨਾਂ ਸ਼ੱਕ ਕਿਸੇ ਵੀ ਧਰਮ ਗ੍ਰੰਥ ਦੀ ਬੇਅਦਬੀ ਇਕ ਨਿੰਦਣਯੋਗ ਮਾਮਲਾ ਬਣਦਾ ਹੈ,ਪਰ ਇਹ ਆਪਣੇ ਆਪ ‘ਚ ਹੀ ਇਉਂ ਖ਼ੁਦ ਹੀ ਜੱਜ ਬਣ ਕੇ ਸਜ਼ਾ ਦੇਣ ਦਾ ਅਖ਼ਤਿਆਰ ਕਿਸੇ ਨੂੰ ਨਹੀਂ ਦੇ ਦਿੰਦਾ। ਹਾਲਾਂਕਿ ਇਹ ਵੀ ਸਪੱਸ਼ਟ ਨਹੀਂ ਹੈ ਕਿ ਉਸ ਵਿਅਕਤੀ ਵੱਲੋਂ ਕਿਸੇ ਤਰ੍ਹਾਂ ਬੇਅਦਬੀ ਦੀ ਕਾਰਵਾਈ ਕੀਤੀ ਗਈ ਸੀ ਜਾਂ ਕੀਤੀ ਜਾਣੀ ਸੀ ਜਾਂ ਇਹ ਸ਼ੱਕ ਦਾ ਮਸਲਾ ਹੀ ਸੀ। ਉਸ ਤੋਂ ਵੀ ਅੱਗੇ ਇਹ ਕਿਸ ਗ੍ਰੰਥ ਦੀ ਬੇਅਦਬੀ ਬਾਰੇ ਕਿਹਾ ਜਾ ਰਿਹਾ ਹੈ। ਪਹਿਲਾਂ ਕਹੇ ਗਏ ਗ੍ਰੰਥ ਬਾਰੇ ਤਾਂ ਸਿੱਖ ਧਰਮ ਨਾਲ ਸਬੰਧਤ ਲੋਕਾਂ ਦਾ ਬਹੁਤ ਵੱਡਾ ਹਿੱਸਾ ਜਾਣੂੰ ਹੀ ਨਹੀਂ ਹੈ। ਇਨ੍ਹਾਂ ਸਭਨਾਂ ਪੱਖਾਂ ਬਾਰੇ ਨਿਹੰਗਾਂ ਦੇ ਬਿਆਨ ਵੀ ਵੱਖਰੋ ਵੱਖਰੇ ਹਨ। ਅਜਿਹੇ ਹਾਲਾਤ ‘ਚ ਇੱਕ ਵਿਅਕਤੀ ਦਾ ਕਤਲ ਹੋਰ ਵੀ ਜ਼ਿਆਦਾ ਨਿਹੱਕਾ ਤੇ ਨਾਲ ਹੀ ਸ਼ੱਕੀ ਮਾਮਲਾ ਬਣ ਜਾਂਦਾ ਹੈ।
ਜਥੇਬੰਦੀ ਨੇ ਕਿਹਾ ਕਿ ਪੰਜਾਬੀ ਟ੍ਰਿਬਿਊਨ ਵੱਲੋਂ ਅੱਜ ਪ੍ਰਕਾਸ਼ਿਤ ਖ਼ਬਰ ਅਤੇ ਜਾਰੀ ਤਸਵੀਰ ਅਨੁਸਾਰ ਕਤਲ ਨੂੰ ਉਚਿਆਉਣ ਵਾਲਾ ਨਿਹੰਗ ਅਮਨ ਸਿੰਘ ਕੇਂਦਰੀ ਹਕੂਮਤੀ ਹਲਕਿਆਂ ‘ਚ ਵਿਚਰਦਾ ਆ ਰਿਹਾ ਹੈ ਤੇ ਉਸ ਵੱਲੋਂ ਕੇਂਦਰੀ ਮੰਤਰੀਆਂ ਤੇ ਆਗੂਆਂ ਨਾਲ ਕੀਤੀਆਂ ਮੁਲਾਕਾਤਾਂ ਸਬੂਤਾਂ ਸਮੇਤ ਸਾਹਮਣੇ ਆ ਗਈਆਂ ਹਨ। ਇਸ ਫੋਟੋ ਵਿੱਚ ਪੁਲੀਸ ਕੈਟ ਵਜੋਂ ਬਦਨਾਮ ਗੁਰਮੀਤ ਪਿੰਕੀ ਦੀ ਮੌਜੂਦਗੀ ਵੀ ਇਨ੍ਹਾਂ ਮੁਲਾਕਾਤਾਂ ਦੇ ਸਾਜ਼ਿਸ਼ੀ ਮਕਸਦਾਂ ਵੱਲ ਇਸ਼ਾਰਾ ਕਰਦੀ ਹੈ। ਪੰਜਾਬੀ ਟ੍ਰਿਬਿਊਨ ਵੱਲੋਂ ਕੀਤੇ ਗਏ ਇਹ ਤਾਜ਼ਾ ਇੰਕਸ਼ਾਫ ਇਸ ਸਮੁੱਚੇ ਘਟਨਾਕ੍ਰਮ ਨੂੰ ਹੋਰ ਵੀ ਜ਼ਿਆਦਾ ਸ਼ੱਕੀ ਬਣਾ ਦਿੰਦੇ ਹਨ।
ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇੱਥੇ ਜਾਰੀ ਕੀਤੇ ਸਾਂਝੇ ਬਿਆਨ ਵਿੱਚ ਕਿਹਾ ਕਿ ਇਹ ਘਟਨਾ ਇਕ ਵਿਅਕਤੀ ਨੂੰ ਇਉਂ ਕੋਹ ਕੋਹ ਕੇ ਕਤਲ ਕਰ ਦਿੱਤੇ ਜਾਣ ਕਾਰਨ ਬੇਹੱਦ ਅਫਸੋਸਨਾਕ ਹੈ। ਨਾਲ ਹੀ ਇਹ ਕਿਸਾਨ ਸੰਘਰਸ਼ ਨੂੰ ਸਮੁੱਚੇ ਮੁਲਕ ਤੇ ਸੰਸਾਰ ਅੰਦਰ ਬਦਨਾਮ ਕੀਤੇ ਜਾਣ ਲਈ ਸਰਕਾਰ ਦੇ ਹੱਥ ਦਿੱਤਾ ਗਿਆ ਸਾਧਨ ਵੀ ਹੈ। ਇਸਦੀ ਆੜ ‘ਚ ਮੋਦੀ ਹਕੂਮਤ ਦੀ ਪ੍ਰਚਾਰ ਮਸ਼ੀਨਰੀ ਨੇ ਦੇਸ਼ ਭਰ ਅੰਦਰ ਸੰਘਰਸ਼ ਖ਼ਿਲਾਫ਼ ਮਾਹੌਲ ਬਣਾਉਣ ਦਾ ਯਤਨ ਕੀਤਾ ਹੈ ਤੇ ਦਿੱਲੀ ਦੇ ਬਾਰਡਰਾਂ ਉੱਪਰ ਧਰਨਿਆਂ ‘ਤੇ ਬੈਠੇ ਸਮੁੱਚੇ ਸੰਘਰਸ਼ਸ਼ੀਲ ਕਿਸਾਨਾਂ ਨੂੰ ਜ਼ਾਲਮਾਨਾ ਬਿਰਤੀ ਵਾਲਿਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਇਕ ਹੱਥ ਮੋਦੀ ਹਕੂਮਤ ਵੱਖ ਵੱਖ ਢੰਗਾਂ ਨਾਲ ਦਿੱਲੀ ਮੋਰਚਿਆਂ ਨੂੰ ਉਖਾੜ ਦੇਣ ਤੇ ਸੰਘਰਸ਼ ਨੂੰ ਕੁਚਲਣ ਲਈ ਰੱਸੇ ਪੈੜੇ ਵਟਣ ਲੱਗੀ ਹੋਈ ਹੈ। ਉਸ ਵੱਲੋਂ ਸੁਪਰੀਮ ਕੋਰਟ ਦਾ ਆਸਰਾ ਲੈਣ ਦਾ ਯਤਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਲਖੀਮਪੁਰ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਲਗਾਤਾਰ ਵਿਸ਼ਾਲ ਰੋਸ ਐਕਸ਼ਨ ਚੱਲ ਰਹੇ ਹਨ ਅਤੇ ਦੁਨੀਆਂ ਭਰ ਅੰਦਰ ਮੋਦੀ ਸਰਕਾਰ ਦੀ ਇਸ ਜ਼ਾਲਮਾਨਾ ਕਾਰਵਾਈ ਦੀ ਨਿੰਦਾ ਹੋ ਰਹੀ ਹੈ। ਅਜਿਹੇ ਸਮੇਂ ਇਹ ਘਟਨਾ ਲੋਕਾਂ ਦਾ ਧਿਆਨ ਪਾਸੇ ਭਟਕਾਉਣ ਦਾ ਜ਼ਰ੍ਹੀਆ ਵੀ ਬਣੀ ਹੈ।
ਇਸ ਸਮੁੱਚੇ ਘਟਨਾਕ੍ਰਮ ਨੇ ਫਿਰ ਦਿਖਾਇਆ ਹੈ ਕਿ ਕਿਸੇ ਧਾਰਮਿਕ ਜਥੇਬੰਦੀ ਦੀ ਕਿਸਾਨ ਮੋਰਚੇ ਕੋਲ ਅਜਿਹੀ ਮੌਜੂਦਗੀ ਪੂਰੀ ਤਰ੍ਹਾਂ ਗੈਰ-ਵਾਜਬ ਹੈ। ਅਜਿਹੀ ਮੌਜੂਦਗੀ ਨਾ ਸਿਰਫ਼ ਸੰਘਰਸ਼ ਦੀ ਦਿੱਖ ਵਿਸ਼ੇਸ਼ ਧਾਰਮਕ ਫ਼ਿਰਕੇ ਦੇ ਸੰਘਰਸ਼ ਵਾਲੀ ਬਣਾਉਂਦੀ ਹੈ ਤੇ ਸਮੁੱਚੀ ਕਿਸਾਨੀ ਦੇ ਸੰਘਰਸ਼ ਦੀ ਅਸਲੀਅਤ ਨੂੰ ਫਿੱਕੀ ਪਾਉਂਦੀ ਹੈ। ਇਹ ਮੌਜੂਦਗੀ ਧਾਰਮਿਕ ਮਸਲਿਆਂ ਨੂੰ ਸੰਘਰਸ਼ ਦੇ ਮੰਚ ‘ਤੇ ਲਿਆਉਣ ਦਾ ਜ਼ਰ੍ਹੀਆ ਵੀ ਬਣਦੀ ਹੈ। ਹਕੂਮਤ ਨੂੰ ਧਰਮ ਦੀ ਆੜ ‘ਚ ਸਾਜ਼ਿਸ਼ਾਂ ਰਚਣ ਲਈ ਗੁੰਜਾਇਸ਼ਾਂ ਦਿੰਦੀ ਹੈ। ਸਾਡੀ ਜਥੇਬੰਦੀ ਪਹਿਲਾਂ ਵੀ ਇਹ ਜ਼ੋਰ ਦਿੰਦੀ ਆ ਰਹੀ ਹੈ ਕਿ ਜਿਸ ਫ਼ਿਰਕੂ ਫਾਸ਼ੀ ਮੋਦੀ ਸਰਕਾਰ ਨਾਲ ਕਿਸਾਨਾਂ ਦਾ ਮੱਥਾ ਲੱਗਿਆ ਹੋਇਆ ਹੈ , ਉਹ ਧਰਮ ਦੀ ਆੜ ‘ਚ ਲੋਕ-ਦੋਖੀ ਸਿਆਸਤ ਕਰਨ ਦੀ ਖਿਡਾਰੀ ਹੈ ਤੇ ਉਸ ਨੂੰ ਸੰਘਰਸ਼ ਦੀ ਧਾਰਮਿਕ ਦਿੱਖ ਰਾਸ ਬੈਠਦੀ ਹੈ, ਤਾਂ ਕਿ ਸੰਘਰਸ਼ ਨੂੰ ਸੰਸਾਰ ਸਾਹਮਣੇ ਮਨਚਾਹੇ ਢੰਗ ਨਾਲ ਪੇਸ਼ ਕਰ ਸਕੇ। ਜੂਝਦੇ ਕਿਸਾਨਾਂ ਚ ਫੁੱਟ ਪਾ ਸਕੇ ਤੇ ਇਸ ਨੂੰ ਖਿੰਡਾ ਸਕੇ। 26 ਜਨਵਰੀ ਨੂੰ ਲਾਲ ਕਿਲ੍ਹੇ ਦੀਆਂ ਘਟਨਾਵਾਂ ਨੂੰ ਵੀ ਇਉਂ ਹੀ ਵਰਤਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਨੇ ਫਿਰ ਦਿਖਾਇਆ ਹੈ ਕਿ ਕਿਸਾਨ ਸੰਘਰਸ਼ ਦੇ ਧਰਮ ਨਿਰਲੇਪ ਸੰਘਰਸ਼ ਰਹਿਣ ਦੀ ਕਿੰਨੀ ਜ਼ਿਆਦਾ ਜ਼ਰੂਰਤ ਹੈ। ਧਾਰਮਕ ਮੁੱਦਿਆਂ ਨੂੰ ਕਿਸਾਨ ਸੰਘਰਸ਼ ਤੋਂ ਪਾਸੇ ਰੱਖਣਾ ਕਿਉਂ ਜ਼ਰੂਰੀ ਹੈ।
ਕਿਸਾਨ ਆਗੂਆਂ ਨੇ ਕਿਹਾ ਨਿਹੰਗ ਜਥੇਬੰਦੀਆਂ ਕਦੇ ਵੀ ਸੰਘਰਸ਼ਸ਼ੀਲ ਕਿਸਾਨ ਪਲੇਟਫਾਰਮ ਦਾ ਹਿੱਸਾ ਨਹੀਂ ਸਨ ਤੇ ਨਾ ਹੀ ਹੁਣ ਹਨ। ਉਹ ਆਪਣੇ ਤੌਰ ‘ਤੇ ਇੱਥੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਕਤਲ ਕੀਤੇ ਗਏ ਵਿਅਕਤੀ ਬਾਰੇ ਵੱਖ ਵੱਖ ਤਰ੍ਹਾਂ ਦੇ ਖੁਲਾਸੇ ਪੁਲੀਸ ਵੱਲੋਂ ਮਾਮਲੇ ਦੀ ਡੂੰਘੀ ਪੜਤਾਲ ਤੱਕ ਜਾਣ ਦੀ ਮੰਗ ਕਰਦੇ ਹਨ ਤੇ ਇਸ ਸਮੁੱਚੇ ਘਟਨਾਕ੍ਰਮ ਦੀ ਸਮੁੱਚੀ ਤਸਵੀਰ ਲੋਕਾਂ ਸਾਹਮਣੇ ਰੱਖਣ ਦੀ ਮੰਗ ਕਰਦੇ ਹਨ। ਸਰਕਾਰ ਨੂੰ ਪਹਿਲਾਂ ਕਹੀ ਜਾ ਰਹੀ ਬੇਅਦਬੀ ਹੋਣ ਜਾਂ ਨਾ ਹੋਈ ਹੋਣ ਬਾਰੇ ਵੀ ਅਤੇ ਕਤਲ ਕੀਤੇ ਗਏ ਵਿਅਕਤੀ ਬਾਰੇ ਵੀ ਅਸਲ ਤੱਥ ਲੋਕਾਂ ਸਾਹਮਣੇ ਲਿਆਉਣੇ ਚਾਹੀਦੇ ਹਨ। ਨਿਹੰਗ ਅਮਨ ਸਿੰਘ ਦੀ ਹਕੂਮਤੀ ਹਲਕਿਆਂ ਤੱਕ ਪਹੁੰਚ ਵੀ ਹੁਣ ਕੇਂਦਰੀ ਹਕੂਮਤ ਨੂੰ ਕਟਹਿਰੇ ਚ ਖੜ੍ਹੀ ਕਰ ਰਹੀ ਹੈ। ਇਨ੍ਹਾਂ ਸਭ ਸਾਜ਼ਿਸ਼ਾਂ ਤੋਂ ਪਰਦਾ ਨਿਰਪੱਖ ਜਾਂਚ ਪੜਤਾਲ ਰਾਹੀਂ ਹੀ ਚੁੱਕਿਆ ਜਾ ਸਕਦਾ ਹੈ।
ਕਿਸਾਨ ਸੰਘਰਸ਼ ਨੂੰ ਆਪਣੇ ਫ਼ਿਰਕੂ ਮਕਸਦਾਂ ਦਾ ਹੱਥਾ ਬਣਾਉਣਾ ਚਾਹੁੰਦੀ ਮੋਦੀ ਭਾਜਪਾ ਹਕੂਮਤ ਅਤੇ ਹੋਰ ਸੰਘਰਸ਼ ਵਿਰੋਧੀ ਤਾਕਤਾਂ ਦੀ ਅਸਲੀਅਤ ਪਹਿਲਾਂ ਹੀ ਲੋਕਾਂ ਸਾਹਮਣੇ ਆ ਚੁੱਕੀ ਹੈ ਤੇ ਉਹ ਲੋਕਾਂ ‘ਚੋਂ ਬੁਰੀ ਤਰ੍ਹਾਂ ਨਿੱਖੜ ਚੁੱਕੀਆਂ ਹਨ। ਲਾਲ ਕਿਲ੍ਹੇ ‘ਤੇ ਧਾਰਮਕ ਝੰਡਾ ਝੁਲਾਉਣ ਦੀ ਫ਼ਿਰਕੂ ਕਾਰਵਾਈ ਰਾਹੀਂ ਵੀ ਉਨ੍ਹਾਂ ਨੇ ਇੱਕ ਫ਼ਿਰਕੂ ਬਿਰਤਾਂਤ ਖੜ੍ਹਾ ਕਰਨ ਦਾ ਯਤਨ ਕੀਤਾ ਸੀ। ਹੁਣ ਇਸ ਘਟਨਾ ਦੀ ਆੜ੍ ਵਿੱਚ ਉਹ ਫਿਰ ਆਪਣੇ ਫਿਰਕੂ ਬਿਰਤਾਂਤ ਨੂੰ ਜਿਉਂਦਾ ਕਰਨ ਦੇ ਨਾਪਾਕ ਮਨਸੂਬੇ ਜ਼ਾਹਿਰ ਕਰ ਰਹੀਆਂ ਹਨ ਤੇ ਮੁੜ ਕਿਸਾਨ ਲੀਡਰਸ਼ਿਪ ਖ਼ਿਲਾਫ਼ ਜ਼ਹਿਰੀ ਪ੍ਰਚਾਰ ਦੀ ਮੁਹਿੰਮ ਚਲਾ ਰਹੀਆਂ ਹਨ। ਫਿਰ ਤੋਂ ਕਾਮਰੇਡਾਂ ਤੇ ਸਿੱਖਾਂ ਦੇ ਟਕਰਾਅ ਦਾ ਨਿਰ-ਆਧਾਰ ਬਿਰਤਾਂਤ ਖੜ੍ਹਾ ਕਰਨ ਦਾ ਯਤਨ ਕਰ ਰਹੀਆਂ ਹਨ। ਉਨ੍ਹਾਂ ਨੇ ਸੱਦਾ ਦਿੱਤਾ ਕਿ ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਤੇ ਸਭਨਾਂ ਸੰਘਰਸ਼ ਹਿਤੈਸ਼ੀਆਂ ਨੂੰ ਅਜਿਹੀਆਂ ਪਾਟਕ-ਪਾਊ ਤੇ ਭਰਮਾਊ ਪ੍ਰਚਾਰ ਮੁਹਿੰਮਾਂ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ ਤੇ ਅਜਿਹੇ ਅਨਸਰਾਂ ਨੂੰ ਸਖਤੀ ਨਾਲ ਵਰਜਣਾ ਚਾਹੀਦਾ ਹੈ। ਆਪਣਾ ਸਾਰਾ ਧਿਆਨ ਕਾਲੇ ਖੇਤੀ ਕਾਨੂੰਨਾਂ ਸਮੇਤ ਹਕੀਕੀ ਕਿਸਾਨੀ ਮੁੱਦਿਆਂ ਉੱਤੇ ਅਤੇ ਸੰਘਰਸ਼ ਸੱਦਿਆਂ ਨੂੰ ਸਫ਼ਲਤਾ ਨਾਲ ਲਾਗੂ ਕਰਨ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਇਨਸਾਨਾਂ ਲਈ ਇਨਸਾਫ਼ ਦਾ ਹੱਕ ਲੈਣ ਦੇ ਫੌਰੀ ਸਰੋਕਾਰਾਂ ਨੂੰ ਆਪਣੇ ਧਿਆਨ ਦੇ ਕੇਂਦਰ ‘ਚ ਰੱਖਣਾ ਚਾਹੀਦਾ ਹੈ। ਮੋਰਚੇ ਅੰਦਰ ਪਾਟਕ ਪਾਉਣ ਦੇ ਹਰ ਤਰ੍ਹਾਂ ਦੇ ਮਨਸੂਬੇ ਇਕਜੁੱਟ ਰਹਿ ਕੇ ਪਛਾੜਨੇ ਚਾਹੀਦੇ ਹਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
November 10, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 10 ਨਵੰਬਰ...

Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ – ਹਰਪਾਲ ਚੀਮਾ

Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ – ਹਰਪਾਲ ਚੀਮਾ

by Ranjit Singh
November 10, 2026
0

Punjab: ਭਗਵੰਤ ਮਾਨ ਸਰਕਾਰ ਨੇ ਮਹਿਜ਼ 6 ਮਹੀਨਿਆਂ ਵਿੱਚ 17 ਗੈਂਗਸਟਰਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਂਦਾ - ਹਰਪਾਲ ਚੀਮਾ -...

🌷THOUGHT OF THE DAY : ਅੱਜ ਦਾ ਵਿਚਾਰ🌷 🌷Aaj ka vichar 🌷

🌷THOUGHT OF THE DAY : ਅੱਜ ਦਾ ਵਿਚਾਰ🌷 🌷Aaj ka vichar 🌷

by Ranjit Singh
November 10, 2026
0

🌷THOUGHT OF THE DAY: ਅੱਜ ਦਾ ਵਿਚਾਰ🌷 🌷Aaj ka vichar 🌷 🌷ਅੱਜ ਦਾ ਵਿਚਾਰ🌷 ਜ਼ਿੰਦਗੀ ਵਿੱਚ ਕਦੇ ਵੀ ਆਪਣੇ ਆਪ...

International: ਮਿਡਟਰਮ ਚੋਣਾਂ ’ਚ ਹਾਰ ਲਈ ਟਰੰਪ ਨੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ

International: ਮਿਡਟਰਮ ਚੋਣਾਂ ’ਚ ਹਾਰ ਲਈ ਟਰੰਪ ਨੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ

by Ranjit Singh
November 10, 2026
0

International: ਮਿਡਟਰਮ ਚੋਣਾਂ ’ਚ ਹਾਰ ਲਈ ਟਰੰਪ ਨੇ ਇਜ਼ਰਾਈਲ ਨੂੰ ਠਹਿਰਾਇਆ ਜ਼ਿੰਮੇਵਾਰ ਚੰਡੀਗੜ੍ਹ, 10 ਨਵੰਬਰ (ਵਿਸ਼ਵ ਵਾਰਤਾ): ਅਮਰੀਕਾ ਦੇ ਰਾਸ਼ਟਰਪਤੀ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

by Ranjit Singh
November 10, 2026
0

Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 10 ਨਵੰਬਰ...

Most Popular

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
4 days ago
0

ਚੰਡੀਗੜ੍ਹ, 6 ਨਵੰਬਰ  (ਵਿਸ਼ਵ ਵਾਰਤਾ): ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG BREAKING) ਹੇਠ ਦਿੱਤੇ ਅਨੁਸਾਰ ਹਨ। ਪੂਰੀਆਂ ਖਬਰਾਂ ਪੜ੍ਹਨ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 